ਮਜਾਰੀ/ਸਾਹਿਬਾ, 13 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਪਿੰਡ ਜਾਡਲੀ ਵਿਖੇ ਲੰਮੇ ਸਮੇਂ ਤੋਂ ਟੁੱਟੀ ਸੜਕ ਵਿਚ ਘੁੰਮਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਬਾਅਦ ਕੰਕਰੀਟ ਦਾ ਹਿੱਸਾ ਬਣਾਉਣ ਦਾ ਕੰਮ ਪੰਚਾਇਤ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ | ਇਸ ਬਾਰੇ ਸਰਪੰਚ ਸਤਵੰਤ ਕੌਰ ਬੈਂਸ, ਹਰੀਪਾਲ ਸਿੰਘ ਡਾਇਰੈਕਟਰ ਸ਼ੂਗਰਫੈੱਡ, ਜਸਪਾਲ ਸਿੰਘ ਜਾਡਲੀ ਤੇ ਨਵਰੂਪ ਸਿੰਘ ਬੈਂਸ ਨੇ ਦੱਸਿਆ ਕਿ ਐਸ.ਸੀ ਬਸਤੀ ਦੀ ਸੜਕ ਦੇ ਇਸ ਨੀਵੇਂ ਹਿੱਸੇ 'ਚ ਪਾਣੀ ਨਿਕਾਸੀ ਅੱਗੇ ਛੱਪੜ ਭਰ ਜਾਣ ਕਾਰਨ 20 ਸਾਲ ਤੋਂ ਵੀ ਵੱਧ ਸਮੇਂ ਤੋਂ ਰੁਕੀ ਪਈ ਸੀ ਤੇ ਪਾਣੀ ਸੜਕ 'ਚ ਹੀ ਘੁੰਮਦਾ ਸੀ | ਜਿਸ ਤੋਂ ਨੇੜਲੇ ਘਰਾਂ ਤੇ ਰਾਹਗੀਰ ਬਹੁਤ ਪ੍ਰੇਸ਼ਾਨ ਸਨ, ਇਸ ਦਾ ਕੋਈ ਸਥਾਈ ਹੱਲ ਨਹੀਂ ਨਿਕਲ ਰਿਹਾ ਸੀ | ਨਵੀਂ ਬਣੀ ਪੰਚਾਇਤ ਨੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆਂ ਤੇ ਅਸ਼ੋਕ ਕਟਾਰੀਆ ਦੇ ਯਤਨਾਂ ਸਦਕਾ ਪੰਜਾਬ ਮੰਡੀ ਬੋਰਡ ਦੇ ਸਹਿਯੋਗ ਨਾਲ ਇਸ ਨੂੰ ਹੱਲ ਕਰਕੇ ਪਹਿਲਾ ਛੱਪੜ ਦੇ ਨਾਲ ਹੋਰ ਜਗ੍ਹਾ ਲੈ ਕੇ ਉਸ ਦੀ ਖ਼ੁਦਾਈ ਕਰਕੇ ਪਾਣੀ ਉਸ ਵਿਚ ਪਾਇਆ ਤੇ ਸੜਕ ਦੇ ਇੰਨੇ ਹਿੱਸੇ ਨੂੰ ਉੱਚਾ ਕਰਕੇ ਕੰਕਰੀਟ ਦੇ ਨਾਲ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ | ਜਿਸ ਨੂੰ ਥੋੜੇ੍ਹ ਸਮੇਂ ਵਿਚ ਹੀ ਪੂਰਾ ਕਰ ਦਿੱਤਾ ਜਾਵੇਗਾ | ਪਿੰਡ ਵਾਸੀਆਂ ਨੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਬਜੀਤ ਰਾਮ ਪੰਚ, ਮਨਦੀਪ ਕੌਰ ਪੰਚ, ਕਰਨ ਪੰਚ, ਰੀਨਾ ਕੁਮਾਰੀ ਪੰਚ, ਲੈਂਬਰ ਰਾਮ, ਚਰਨ ਦਾਸ, ਗੁਰਨਾਮ, ਡਾ. ਬਲਵਿੰਦਰ ਸਿੰਘ, ਦੇਵ ਰਾਜ, ਬਲਵੀਰ ਰਾਮ, ਲਖਵੀਰ ਰਾਮ, ਹਰਭਜਨ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |