16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਇਲਾਕੇ ਦੀ ਨਾਮਵਰ ਸ਼ਖ਼ਸੀਅਤ ਚੌਧਰੀ ਰਾਮ ਲਾਲ ਭਾਟੀਆ ਸਦੀਵੀ ਵਿਛੋੜਾ ਦੇ ਗਏ

ਅਜੀਤ ਡੈਸਕ 14-02-2026
ਕਾਠਗੜ੍ਹ, 13 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਚੌਧਰੀ ਰਾਮ ਲਾਲ ਭਾਟੀਆ ਵਾਸੀ ਟੌਂਸਾ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਕੇਵਲ ਇੱਕ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਇਲਾਕੇ ਨੂੰ ਕਦੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਦੇ ਸਪੁੱਤਰਾਂ ਹੰਸ ਰਾਜ ਭਾਟੀਆ ਟੌਂਸਾ ਅਤੇ ਬਿਕਰਮ ਭਾਟੀਆ ਟੌਂਸਾ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਅਤੇ ਉਨ੍ਹਾਂ ਦਾ ਭਤੀਜਾ ਪ੍ਰਭ ਸਿੰਘ ਰਾਣਾ ਉੱਚੇਚੇ ਤੌਰ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਟੌਂਸਾ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਵਿੱਕੀ ਚੋਧਰੀ ਸੀਨੀਅਰ ਕਾਂਗਰਸੀ ਆਗੂ ਕਾਠਗੜ੍ਹ, ਕਿਸ਼ਨ ਲਾਲ ਸਾਬਕਾ ਸਰਪੰਚ ਟੌਂਸਾ, ਸੋਨੂੰ ਵਾਈਸ ਪ੍ਰਧਾਨ ਕਾਂਗਰਸ, ਸੇਠੀ ਜਨਰਲ ਸੈਕਟਰੀ ਨਵਾਂਸ਼ਹਿਰ, ਮਨੀਸ਼ ਸਰਪੰਚ ਬਨਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਜ਼ਦੂਰਾਂ ਅਤੇ ਪੂਰਵਾਂਚਲ ਦੇ ਲੋਕਾਂ ਦੇ ਹਿੱਤ 'ਚ ਹੈ ਮੋਦੀ ਸਰਕਾਰ ਦਾ ਬਜਟ 2026-ਡਾ. ਨਰਿੰਦਰ ਰੈਨਾ <br/> ਅਗਲੀ ਖ਼ਬਰ ਜਾਡਲੀ ਵਿਖੇ ਸੜਕ 'ਤੇ ਘੁੰਮਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਪੰਚਾਇਤ ਨੇ ਕਰਵਾਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।