16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਜ਼ਦੂਰਾਂ ਅਤੇ ਪੂਰਵਾਂਚਲ ਦੇ ਲੋਕਾਂ ਦੇ ਹਿੱਤ 'ਚ ਹੈ ਮੋਦੀ ਸਰਕਾਰ ਦਾ ਬਜਟ 2026-ਡਾ. ਨਰਿੰਦਰ ਰੈਨਾ <br/>

ਵਿਧਾਇਕ ਡਾਕਟਰ ਨਰਿੰਦਰ ਸਿੰਘ ਰੈਨਾ ਅਤੇ ਹੋਰਨਾਂ ਦਾ ਸਨਮਾਨ ਕਰਦੇ ਹੋਏ ਕੋਸਲਰ ਰਜੇਸ਼ ਮਿਸ਼ਰਾ ਨਾਲ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਹੋਰ | ਅਜੀਤ ਤਸਵੀਰ <br/> 14-02-2026
ਡਾਬਾ/ਲੁਹਾਰਾ, 13 ਫ਼ਰਵਰੀ (ਕੁਲਵੰਤ ਸਿੰਘ ਸੱਪਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ 2026 ਜਿਸ ਤੇ ਚਰਚਾ ਕਰਨ ਲਈ ਅਤੇ ਉਸ ਬਜਟ ਦੇ ਆਮ ਲੋਕਾਂ ਤੱਕ ਲਾਭ, ਯੋਜਨਾਵਾਂ ਨੂੰ ਪਹੁੰਚਾਉਣ ਵਾਸਤੇ ਮਜ਼ਦੂਰ ਸੰਵਾਦ ਦਾ ਆਯੋਜਨ ਭਾਜਪਾ ਪੂਰਵਾਂਚਲ ਸੈਲ ਪੰਜਾਬ ਵਲੋਂ ਸੂਬੇ ਦੇ ਕਨਵੀਨਰ ਰਾਜੇਸ਼ ਮਿਸ਼ਰਾ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿੱਚ ਭਾਜਪਾ ਦੇ ਕੌਮੀ ਸਕੱਤਰ ਅਤੇ ਜੰਮੂ ਕਸ਼ਮੀਰ ਤੋਂ ਵਿਧਾਇਕ ਡਾਕਟਰ ਨਰਿੰਦਰ ਸਿੰਘ ਰੈਨਾ, ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਹਜ਼ਾਰ ਹੋਏ | ਇਸ ਮੌਕੇ ਸੂਬਾ ਕਨਵੀਨਰ ਰਾਜੇਸ਼ ਮਿਸ਼ਰਾ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਨੂੰ ਆਮ ਜਨਤਾ ਤੱਕ ਲੈ ਜਾਣ ਲਈ ਪੂਰਵਾਂਚਲ ਸੈਲ ਵਲੋਂ ਪੂਰੇ ਸੂਬੇ ਵਿਚ ਪ੍ਰੋਗਰਾਮ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਲਈ ਕੇਂਦਰ ਸਰਕਾਰ ਦਾ ਇਹ ਬਜਟ ਚੰਗਾ ਅਤੇ ਲਾਹੇਵੰਦ ਹੈ | ਇਸ ਮੌਕੇ ਕੌਮੀ ਸਕੱਤਰ ਭਾਜਪਾ ਡਾ. ਨਰਿੰਦਰ ਸਿੰਘ ਰੈਨਾ ਨੇ ਕਿਹਾ ਕਿ ਬਜਟ 2026 ਆਮ, ਸਧਾਰਨ ਅਤੇ ਮਜ਼ਦੂਰਾਂ ਲਈ ਵੱਡੀ ਸੌਗਾਤ ਲੈਕੇ ਆਇਆ ਹੈ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਬਜਟ ਮਜ਼ਦੂਰਾਂ ਲਈ ਵੱਡੀ ਊਰਜਾ ਹੈ | ਮੋਦੀ ਸਰਕਾਰ ਨੇ ਛੋਟੇ ਤੋਂ ਛੋਟੇ ਆਦਮੀ ਦੀ ਲੋੜ ਨੂੰ ਮੁੱਖ ਰੱਖਦੇ ਇਹ ਲਾਭਕਾਰੀ ਬਜ਼ਟ ਪੇਸ਼ ਕੀਤਾ, ਜਿਸ ਨਾਲ ਹਰ ਵਰਗ ਦੇ ਲੋਕ ਖੁਸ਼ ਹਨ | ਇਸ ਮੌਕੇ ਪੂਰਵਾਂਚਲ ਸੈਲ ਭਾਜਪਾ ਦੇ ਸੂਬਾ ਸਹਿ ਕਨਵੀਨਰ ਨੰਦ ਕਿਸ਼ੋਰ ਮਿਸ਼ਰਾ, ਅਜੈ ਦੂਬੇ, ਪੂਰਵਾਂਚਲ ਸੈਲ ਜ਼ਿਲ੍ਹਾ ਸੰਯੋਜਕ ਸ਼ਹਿਰੀ ਰਾਜ ਕੁਮਾਰ ਭਾਰਦਵਾਜ, ਅਵਦੇਸ਼ ਜੈਸਵਾਲ, ਜੀਆ ਲਾਲ ਵਰਮਾ, ਬੈਜਨਾਥ ਗੁਪਤਾ, ਰਾਮ ਨਿਹਾਲ ਪਾਠਕ, ਰਾਜੂ ਸ਼ੁਕਲਾ, ਰਮੇਸ਼ ਪਾਂਡੇ, ਮਨੀਸ਼ ਗੋਇਯਲ, ਅਜੀਤ ਭਾਰਤੀ, ਪ੍ਰੇਮ ਗੁਪਤਾ, ਵਿਪੁਲ ਤਿਵਾਰੀ, ਆਸ਼ੂ ਮਿਸ਼ਰਾ, ਜੈ ਪ੍ਰਕਾਸ਼, ਰਾਜ ਕੁਮਾਰ ਗੁਪਤਾ, ਸਿਆਮ ਲਾਲ ਪ੍ਰਧਾਨ , ਲਾਲ ਚੰਦ ਰਾਓ, ਅਰਸ਼ਦ ਅਲੀ, ਮੁੰਨਾ ਕੁਸ਼ਵਾਹਾ, ਮੁੰਨਾ ਮਿਸ਼ਰਾ, ਦੀਪਕ ਕੁਮਾਰ, ਪ੍ਰਮੋਦ ਕੁਮਾਰ, ਲਸ਼ਕਰੀ ਰਾਮ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਮਗਨਰੇਗਾ ਸਕੀਮ ਬੰਦ ਕਰ ਕੇ ਗ਼ਰੀਬਾਂ ਤੋਂ ਖੋਇਆ ਰੁਜ਼ਗਾਰ- ਵੈਦ /ਦਿਓਲ ਅਗਲੀ ਖ਼ਬਰ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਚੌਧਰੀ ਰਾਮ ਲਾਲ ਭਾਟੀਆ ਸਦੀਵੀ ਵਿਛੋੜਾ ਦੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।