16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕੇਂਦਰ ਸਰਕਾਰ ਨੇ ਮਗਨਰੇਗਾ ਸਕੀਮ ਬੰਦ ਕਰ ਕੇ ਗ਼ਰੀਬਾਂ ਤੋਂ ਖੋਇਆ ਰੁਜ਼ਗਾਰ- ਵੈਦ /ਦਿਓਲ

ਅਜੀਤ ਡੈਸਕ 14-02-2026
ਲਾਡੋਵਾਲ, 13 ਫਰਵਰੀ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਸਪੁੱਤਰ ਹਰਕਰਨ ਸਿੰਘ ਵੈਦ ਅਤੇ ਬਲਾਕ ਮਾਂਗਟ-1 ਦੇ ਪ੍ਰਧਾਨ 'ਤੇ ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ ਵੱਲੋਂ ਸਾਂਝੇ ਤੌਰ 'ਤੇ ਬੇਟ ਇਲਾਕੇ ਦੇ ਪਿੰਡਾਂ 'ਚ ਮੀਟਿੰਗਾਂ ਕਰਕੇ ਲੋਕਾਂ ਨੂੰ ਮਗਨਰੇਗਾ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵੈਦ ਅਤੇ ਦਿਓਲ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਕਿ ਮਗਨਰੇਗਾ ਸਕੀਮ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ, ਉਸ ਦੀ ਕਾਂਗਰਸ ਪਾਰਟੀ ਜਿਥੇ ਪੁਰਜੋਰ ਨਿੰਦਾ ਕਰਦੀ ਹੈ, ਉਥੇ ਕਾਂਗਰਸ ਵੱਲੋਂ ਭਾਰੀ ਵਿਰੋਧ ਵੀ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ 'ਚ 125 ਦਿਹਾੜੀਆਂ ਕਰਕੇ 60 ਫੀਸਦੀ ਕੇਂਦਰ ਸਰਕਾਰ ਪਾਵੇਗੀ ਅਤੇ 40 ਫੀਸਦੀ ਬਣਦਾ ਹਿੱਸਾ ਪੰਜਾਬ ਸਰਕਾਰ ਪਾਵੇਗੀ, ਜਦ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕਰਜਿਆਂ ਦੇ ਬੋਝ ਥੱਲੇ ਦੱਬੀ ਹੋਈ ਹੈ, ਉਹ ਪੈਸੇ ਕਿਥੋਂ ਲਿਆਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਹੱਸਦੇ ਵੱਸਦੇ ਸੂਬੇ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਕੰਮ ਸਭ ਅਧੂਰੇ ਪਏ ਹਨ, ਪੰਜਾਬ ਅੰਦਰ ਲੁੱਟਾਂ, ਖੋਹਾਂ, ਗੋਲੀਆਂ ਚੱਲਣਾ ਇਕ ਆਮ ਗੱਲ ਬਣ ਚੁੱਕੀ ਹੈ | ਉਨ੍ਹਾਂ ਅੱਗੇ ਕਿਹਾ ਕਿ ਅੱਜ ਇਹ ਮਗਨਰੇਗਾ ਸਕੀਮ ਠੱਪ ਹੋਈ ਪਈ ਹੈ ਅਤੇ ਕਿਉਂਕਿ ਪੰਜਾਬ ਸਰਕਾਰ ਕੋਲੋਂ ਲੋਕਾਂ ਨੂੰ ਤਾਂ ਪਹਿਲੀਆਂ ਦਿਹਾੜੀਆਂ ਵੀ ਨਹੀਂ ਮਿਲੀਆਂ | ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਨੂੰ ਬੰਦ ਕਰਨ ਦਾ ਵਿਰੋਧ ਕਰਨ ਦੇ ਨਾਲ ਗਰੀਬ ਪਰਿਵਾਰਾਂ ਦੇ ਚੁੱਲੇ ਬਲਦੇ ਰੱਖਣ ਲਈ ਮੰਗ ਕਰਦੇ ਹਾਂ ਕਿ ਇਹ ਸਕੀਮ ਜਿਵੇਂ ਪਹਿਲਾਂ ਚਲਦੀ ਸੀ, ਇਸ ਨੂੰ ਉਵੇਂ ਹੀਂ ਚਚਦਿਆਂ ਰੱਖਿਆ ਜਾਵੇ ਚਾਕੀ ਤਾਂ ਜੋ ਲੋਕਾਂ ਨੂੰ ਰੋਜ਼ਗਾਰ ਮਿਲਦਾ ਰਹੇ | ਇਸ ਮੌਕੇ ਡੀ.ਐਨ.ਟੀ. ਦੇ ਚੇਅਰਮੈਨ ਸੁਰਜੀਤ ਸਿੰਘ ਮੰਗਾ ਤਲਵੰਡੀ, ਸਾਬਕਾ ਸਰਪੰਚ ਯੁਵਰਾਜ ਮਲਹੋਤਰਾ, ਕੁਲਦੀਪ ਸਿੰਘ ਬੌਕੜ ਡੋਗਰਾਂ, ਗੋਰਾ ਸਾਬਕਾ ਸਰਪੰਚ, ਵਰਿੰਦਰ ਸਿੰਘ ਨੂਰਪੁਰ ਬੇਟ, ਰਾਜਵੀਰ ਸਿੰਘ ਗਰੇਵਾਲ, ਹਰਦੀਪ ਸਿੰਘ, ਸੁਰਿੰਦਰ ਭਾਟੀਆ, ਫਿਰ ਕੀ ਤਲਵੰਡੀ, ਸੁਖਵਿੰਦਰ ਸੋਨੂ ਸੰਮਤੀ ਮੈਂਬਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਦਿਹਾਤੀ ਇੰਡਸਟਰੀਅਲ ਸੈੱਲ ਨੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਮਜ਼ਦੂਰਾਂ ਅਤੇ ਪੂਰਵਾਂਚਲ ਦੇ ਲੋਕਾਂ ਦੇ ਹਿੱਤ 'ਚ ਹੈ ਮੋਦੀ ਸਰਕਾਰ ਦਾ ਬਜਟ 2026-ਡਾ. ਨਰਿੰਦਰ ਰੈਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।