ਕਾਠਗੜ੍ਹ, 14 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀਂ ਟੌਂਸਾ ਦੇ ਸ਼ਿਵ ਮੰਦਿਰ ਵਿੱਚ ਸ਼੍ਰੀ ਕਿ੍ਸ਼ਨ ਮੰਦਿਰ ਮੈਨੇਜਮੈਂਟ ਤੇ ਵੈੱਲਫੇਅਰ ਟਰੱਸਟ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਪ੍ਰਧਾਨ ਰਾਜ ਕੁਮਾਰ ਟੌਂਸਾ ਨੇ ਦੱਸਿਆ ਕਿ ਮੰਦਿਰ ਵਿੱਚ 15 ਫਰਵਰੀ ਨੂੰ ਸ਼ਿਵਰਾਤਰੀ ਪੂਜਨ ਹੋਵੇਗਾ | 16 ਫਰਵਰੀ ਨੂੰ ਹਵਨ ਪੂਜਾ ਤੇ ਸ਼ਿਵ ਪੁਰਾਣ ਪਾਠ ਦੇ ਭੋਗ 11 ਵਜੇ ਪਾਏ ਜਾਣਗੇ | ਇਸ ਤੋਂ ਉਪਰੰਤ ਡੇਰਾ ਬਾਓੜੀ ਸਾਹਿਬ ਦੇ ਗੱਦੀ ਨਸ਼ੀਨ ਸੁਆਮੀ ਦਿਆਲ ਦਾਸ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਪ੍ਰਧਾਨ ਰਾਜ ਕੁਮਾਰ ਨੇ ਸੰਗਤਾਂ ਨੂੰ ਇਸ ਸ਼ੁੱਭ ਮੌਕੇ 'ਤੇ ਪਹੰੁਚਣ ਦੀ ਅਪੀਲ ਕੀਤੀ |