ਘੁੰਮਣਾਂ, 14 ਫਰਵਰੀ (ਮਹਿੰਦਰ ਪਾਲ ਸਿੰਘ) - ਪਿੰਡ ਮਾਣਕ ਦੇ ਜਲ ਦੇਵਤਾ ਮੰਦਰ ਦੀ ਜੋ ਪੁਰਾਤਨ ਇਮਾਰਤ ਸੀ ਉਸ ਦੀ ਹਾਲਤ ਖਸਤਾ ਸੀ ਜਿਸ ਕਰਕੇ ਪੁਰਾਣੇ ਮੰਦਰ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਹੈ | ਇਹ ਵਿਚਾਰ ਗੱਦੀ ਨਸ਼ੀਨ ਸੰਤ ਨਾਥ ਆਈ ਪੰਥੀ ਨੇ ਸੰਗਤਾਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਵੇਂ ਮੰਦਰ ਦਾ ਨਵ ਨਿਰਮਾਣ ਚਿੱਟੇ ਪੱਥਰ ਨਾਲ ਕੀਤਾ ਜਾਵੇਗਾ ਜੋ ਬਹੁਤ ਹੀ ਆਲੀਸ਼ਾਨ ਮੰਦਰ ਬਣੇਗਾ ਤਿਆਰੀਆਂ ਅਰੰਭ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਬਾਬਾ ਜੀ ਨਾਲ ਸੰਪਰਕ ਕਰ ਸਕਦੀਆਂ ਹਨ | ਇਸ ਮੌਕੇ ਭਜਨ ਰਾਮ, ਜੋਤੀ ਵਾਹਦ, ਪ੍ਰਦੀਪ ਮਾਣਕ, ਜੀਤਾ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਿੱਟੂ ਬੰਗਾ, ਵਿੱਕੀ, ਗੁਰਦੀਪ ਦੀਪੂ, ਸਾਬਕਾ ਸਰਪੰਚ ਲੱਕੀ ਰਿਐਤ, ਕਰਨੈਲ ਰਾਮ, ਬਾਬਾ ਦੁਧਾਈ ਨਾਥ ਸਰਪੰਚ, ਬਿਮਲਾ ਦੇਵੀ ਮਾਂਗਟ ਤੇ ਹੋਰ ਸੰਗਤਾਂ ਹਾਜ਼ਰ ਸਨ |