16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਗੁ: ਗੁਰੂ ਰਵਿਦਾਸ ਜੀ ਲਧਾਣਾ ਉੱਚਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ <br/>

ਅਜੀਤ ਡੈਸਕ 15-02-2026
ਬੰਗਾ, 14 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਲਧਾਣਾ ਉੱਚਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਨੌਜਵਾਨ ਸਭਾ ਲਧਾਣਾ ਉੱਚਾ, ਆਰ. ਡੀ. ਸੀ ਕਲੱਬ ਕਮੇਟੀ, ਐਨ. ਆਰ. ਆਈ ਸੰਗਤਾਂ, ਪਿੰਡ ਦੀਆਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਜਿਸਦੀ ਅਰੰਭਤਾ ਵਿੱਚ ਨਗਰ ਕੀਰਤਨ ਸਜਾਇਆ ਗਿਆ | ਦੂਜੇ ਦਿਨ ਸ਼੍ਰੀ ਅਖੰਡ ਸਾਹਿਬ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ | ਇਸ ਦੀਵਾਨ ਵਿੱਚ ਸੰਤ ਸਤਨਾਮ ਸਿੰਘ ਗੱਜਰ ਮਹਿਮੂਦਪੁਰ ਵਾਲਿਆਂ ਨੇ ਗੁਰਬਾਣੀ ਸ਼ਬਦ ਗਾਇਨ ਅਤੇ ਗੁਰੂ ਰਵਿਦਾਸ ਜੀ ਦੇ ਉੱਚੇ ਸੁੱਚੇ ਜੀਵਨ ਅਤੇ ਫਲਸਫੇ ਦੁਆਰਾ ਸੰਗਤਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੋੜਿਆ | ਇਸੇ ਤਰ੍ਹਾਂ ਗਾਇਕ ਅਮਨ ਮਾਹਿਲ ਐਂਡ ਪਾਰਟੀ ਅਤੇ ਬਾਬਾ ਜਗਦੀਸ਼ ਮੰਡਵੀ ਵਾਲਿਆਂ ਵਲੋਂ ਗੁਰੂ ਰਵਿਦਾਸ ਜੀ ਦਾ ਗੁਨਗਾਣ ਕੀਤਾ ਅਤੇ ਉਨ੍ਹਾਂ ਦੀ ਰਚੀ ਹੋਈ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਿੰਡ ਦੀਆਂ ਸਮੂਹ ਸੰਗਤਾਂ ਵਿਚ ਪ੍ਰਧਾਨ ਪ੍ਰਸ਼ੋਤਮ ਲਾਲ, ਵਾਈਸ ਪ੍ਰਧਾਨ ਹੁਸਨ ਲਾਲ, ਪਿੰਡ ਦੇ ਸਰਪੰਚ ਮੈਡਮ ਨੀਲਮ ਰਾਣੀ, ਪੰਚ ਲਾਲ ਚੰਦ, ਸੁਰਿੰਦਰ ਪਾਲ, ਬੋਧ ਰਾਜ, ਹਨੀ ਰੱਲ੍ਹ, ਮਨੀ ਰੱਲ੍ਹ, ਲੇਖਕ ਬੌਬੀ ਰੱਲ੍ਹ, ਪ੍ਰਵੀਨ ਕੁਮਾਰ ਰੱਲ੍ਹ, ਰਿਸ਼ੀ ਕੁਮਾਰ, ਦਿਲਵਿੰਦਰ ਰੱਲ੍ਹ, ਸੁਰਿੰਦਰ ਪਾਲ, ਵਿਜੇ ਕੁਮਾਰ, ਜਗਤਾਰ ਭੱਟੀ, ਤਰਸੇਮ ਰੱਲ, ਕੁਲਦੀਪ ਭੱਟੀ, ਅਮਰੀਕ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਹਿਲ ਗਹਿਲਾ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਵੀ ਹੋਏ ਫਸਵੇਂ ਮੁਕਾਬਲੇ <br/> ਅਗਲੀ ਖ਼ਬਰ ਜਲ ਦੇਵਤਾ ਮੰਦਰ ਦੇ ਨਵ ਨਿਰਮਾਣ ਦੀ ਤਿਆਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।