16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਾਹਿਲ ਗਹਿਲਾ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਵੀ ਹੋਏ ਫਸਵੇਂ ਮੁਕਾਬਲੇ <br/>

ਅਜੀਤ ਡੈਸਕ 15-02-2026
ਬੰਗਾ, 14 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਪੰਜ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਵੀ ਬੇਹੱਦ ਫਸਵੇਂ ਤੇ ਯਾਦਗਾਰੀ ਫੁੱਟਬਾਲ ਮੁਕਾਬਲੇ ਦਰਸ਼ਕਾਂ ਨੂੰ ਭਰਪੂਰ ਖੁਸ਼ੀ ਪ੍ਰਦਾਨ ਕਰ ਗਏ | ਪਲੇਠੇ ਮੈਚ ਦਾ ਉਦਘਾਟਨ ਪ੍ਰਬੰਧਕਾਂ 'ਚ ਸ਼ਾਮਲ ਸੰਦੀਪ ਸਿੰਘ ਪ੍ਰਧਾਨ ਕਮੇਟੀ, ਪਿ੍: ਹਰਜੀਤ ਸਿੰਘ ਮਾਹਿਲ ਸਕੱਤਰ, ਬਲਵਿੰਦਰ ਸਿੰਘ ਪੀਟਾ, ਬਹਾਦਰ ਸਿੰਘ ਮਾਹਿਲ, ਦਰਸ਼ਨ ਸਿੰਘ ਮਾਹਿਲ ਕੈਨੇਡਾ, ਗੁਰਤੇਜ ਸਿੰਘ ਤੇਜ਼ੀ, ਤਜਿੰਦਰ ਸਿੰਘ, ਰਘਵੀਰ ਸਿੰਘ, ਸੁਭਾਸ਼ ਕੌਸ਼ਲ ਆਦਿ ਨੇ ਸਾਂਝੇ ਤੌਰ 'ਤੇ ਕੀਤਾ | ਕਲੱਬਾਂ ਦੇ ਮੈਚਾਂ ਵਿੱਚ ਮਾਹਿਲਪੁਰ ਅਕੈਡਮੀ ਅਤੇ ਐਲ.ਪੀ.ਯੂ ਫਗਵਾੜਾ ਟੀਮਾਂ ਦਾ ਬੜਾ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ | ਜਿਸ ਵਿੱਚ ਫਗਵਾੜਾ ਦੀ ਟੀਮ ਨੇ 3-0 ਨਾਲ ਇਹ ਮੈਚ ਜਿੱਤ ਲਿਆ | ਦੂਜਾ ਮੁਕਾਬਲਾ ਫੁੱਟਬਾਲ ਅਕੈਡਮੀ ਪਾਲਦੀ ਅਤੇ ਗੜ੍ਹਸ਼ੰਕਰ ਕਾਲਜ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚ ਗੜ੍ਹਸ਼ੰਕਰ ਜੇਤੂ ਰਿਹਾ | ਇਸੇ ਤਰਾਂ ਪਿੰਡ ਪੱਧਰ ਦੇ ਏ ਵਰਗ ਦੇ ਮੈਚਾਂ ਵਿੱਚ ਮਾਹਲ ਗਹਿਲਾ ਅਤੇ ਮੋਰਾਂਵਾਲੀ ਦੀਆਂ ਟੀਮਾਂ ਵਿਚੋਂ ਮਾਹਲ ਗਹਿਲਾ ਜੇਤੂ ਰਿਹਾ | ਮੂਸਾਪੁਰ ਅਤੇ ਮੰਗੂਵਾਲ ਵਿਚੋਂ ਮੂਸਾਪੁਰ ਜੇਤੂ, ਖਾਨਖਾਨਾ ਅਤੇ ਜੀਂਦੋਵਾਲ ਵਿਚੋਂ ਜੀਂਦੋਵਾਲ ਜੇਤੂ, ਪਨਾਮ ਅਤੇ ਮੰਗੂਵਾਲ ਵਿਚੋਂ ਮੰਗੂਵਾਲ ਜੇਤੂ ਰਿਹਾ | ਇਸੇ ਤਰਾਂ ਹੋਰ ਮੈਚਾਂ ਵਿੱਚ ਮਾਹਿਲ ਗਹਿਲਾ ਅਤੇ ਭੌਰਾ, ਡਘਾਮ ਅਤੇ ਪੱਲੀਝਿੱਕੀ, ਲਧਾਣਾ ਉੱਚਾ ਅਤੇ ਨੌਰਾ ਦੀਆਂ ਟੀਮਾਂ ਵਿੱਚ ਵੀ ਦਿਲ ਖਿਚਵੇਂ ਮੁਕਾਬਲੇ ਹੋਏ | ਇਸ ਮੌਕੇ ਟੀਮਾਂ ਨਾਲ ਜਾਣ ਪਹਿਚਾਣ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੁਖਦੇਵ ਸਿੰਘ ਮਾਹਿਲ ਕੈਨੇਡਾ, ਬਹਾਦਰ ਸਿੰਘ ਮਾਹਿਲ, ਖੁਸ਼ਵਿੰਦਰ ਸਿੰਘ, ਬਲਵੀਰ ਸਿੰਘ ਮੋਰਾਂਵਾਲੀ, ਤਜਿੰਦਰ ਸਿੰਘ ਕੈਨੇਡਾ, ਗੁਰਤੇਜ ਸਿੰਘ ਤੇਜ਼ੀ, ਕਮਲ ਮਾਹਿਲ ਨੇ ਮੈਚ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਹਾਜ਼ਰੀਨ 'ਚ ਮੱਖਣ ਸਿੰਘ ਹੀਰ, ਸੁੱਚਾ ਸਿੰਘ, ਸੋਹਣ ਸਿੰਘ ਮਾਹਿਲ, ਮੋਹਣ ਸਿੰਘ ਮਾਹਿਲ, ਬਲਰਾਜ ਸਿੰਘ, ਨਰਿੰਦਰ ਸਿੰਘ, ਪ੍ਰਦੀਪ ਸਿੰਘ ਭੱਟੀ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ, ਬਲਦੇਵ ਸਿੰਘ ਮਾਹਿਲ, ਜਸਵਿੰਦਰ ਸਿੰਘ, ਹਰਨੇਕ ਸਿੰਘ, ਸਨਮੀਤ ਸਿੰਘ ਮਾਹਿਲ, ਮੱਖਣ ਸਿੰਘ ਹੀਰ, ਸੁੱਚਾ ਸਿੰਘ, ਸੋਹਣ ਸਿੰਘ ਮਾਹਿਲ, ਮੋਹਣ ਸਿੰਘ ਮਾਹਿਲ, ਇੰਦਰਜੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਬਾਬਾ ਸੇਵਾ ਸਿੰਘ ਦੀ ਯਾਦ 'ਚ ਨੌਰਾ ਵਿਖੇ ਸਾਲਾਨਾ ਫੁੱਟਬਾਲ ਟੂਰਨਾਮੈਂਟ ਸ਼ੁਰੂ <br/> ਅਗਲੀ ਖ਼ਬਰ ਗੁ: ਗੁਰੂ ਰਵਿਦਾਸ ਜੀ ਲਧਾਣਾ ਉੱਚਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।