ਬੰਗਾ, 14 ਫਰਵਰੀ (ਕੁਲਦੀਪ ਸਿੰਘ ਪਾਬਲਾ) - ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 43ਵਾਂ ਅਤੇ 59ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਸਮੂਹ ਗ੍ਰਾਮ ਪੰਚਾਇਤ, ਸਮੂਹ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਸੇਵਾ ਸਿੰਘ ਸਟੇਡੀਅਮ ਨੌਰਾ ਵਿਖੇ ਸ਼ੁਰੂ ਹੋਇਆ | ਇਸ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਮੈਚ ਸ਼ਾਹਪੁਰ ਪੱਟੀ ਅਤੇ ਪੱਲੀ ਉੱਚੀ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਦੀ ਸ਼ੁਰੂਆਤ ਸੰਤ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਅਤੇ ਅਮਰਜੀਤ ਸਿੰਘ ਯੂ. ਐਸ. ਏ ਵੱਲੋਂ ਕੀਤੀ ਗਈ | ਇਸ ਮੈਚ ਵਿੱਚ ਸ਼ਾਹਪੁਰ ਪੱਟੀ ਦੀ ਟੀਮ ਨੇ ਪੱਲੀ ਉੱਚੀ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਸੰਤ ਬਾਬਾ ਸਤਨਾਮ ਸਿੰਘ ਜੀ ਦਾ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਵੱਲੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ | ਇਸ ਦੌਰਾਨ ਸ: ਅਮਰਜੀਤ ਸਿੰਘ ਯੂ.ਐਸ.ਏ ਦਾ ਵੀ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ | ਇਸ ਫੁੱਟਬਾਲ ਟੂਰਨਾਮੈਂਟ ਦੌਰਾਨ ਦੂਜਾ ਮੈਚ ਨਵਾਂਸ਼ਹਿਰ ਅਤੇ ਖਾਨਖਾਨਾ ਦੇ ਵਿਚਕਾਰ ਖੇਡਿਆ ਗਿਆ | ਜਿਸ ਵਿੱਚ ਨਵਾਂ ਸ਼ਹਿਰ ਦੀ ਟੀਮ ਨੇ ਖਾਨਖਾਨਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਤੀਜਾ ਮੈਚ ਭੂਤਾਂ ਅਤੇ ਰੁੜਕੀ ਖਾਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਜਿਸ ਵਿੱਚ ਰੁੜਕੀ ਖਾਸ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਚੌਥਾ ਮੈਚ ਗੋਬਿੰਦਪੁਰ ਅਤੇ ਲਧਾਣਾ ਉੱਚਾ ਦੇ ਵਿਚਕਾਰ ਖੇਡਿਆ ਗਿਆ | ਜਿਸ ਵਿੱਚ ਗੋਬਿੰਦਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਪੰਜਵਾਂ ਮੈਚ ਸੁੱਜੋਂ ਅਤੇ ਗੜ੍ਹਸ਼ੰਕਰ ਦੇ ਵਿਚਕਾਰ ਮੁਕਾਬਲਾ ਕਰਵਾਇਆ ਗਿਆ | ਜਿਸ ਵਿੱਚ ਗੜ੍ਹਸ਼ੰਕਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਅਤੇ ਛੇਵਾਂ ਮੈਚ ਮਾਹਿਲ ਗਾਹਿਲਾ ਅਤੇ ਪੱਲੀ ਝਿੱਕੀ ਵਿਚਕਾਰ ਖੇਡਿਆ ਗਿਆ | ਜਿਸ ਵਿੱਚ ਪੱਲੀ ਝਿੱਕੀ ਨੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਸੱਤਵੇਂ ਮੈਚ ਵਿੱਚ ਲਧਾਣਾ ਝਿੱਕਾ ਅਤੇ ਮੰਗੂਵਾਲ ਦੀ ਟੀਮਾਂ ਵਿਚਕਾਰ ਹੋਇਆ ਮੈਚ ਦਿਲਚਸਪ ਰਿਹਾ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ 18 ਫਰਵਰੀ ਦਿਨ ਬੁੱਧਵਾਰ ਨੂੰ ਕੀਤੀ ਜਾਵੇਗੀ | ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਪ੍ਰਧਾਨ ਹਰਜਿੰਦਰ ਸਿੰਘ ਪਾਬਲਾ ਨੰਬਰਦਾਰ, ਮਿੱਤ ਸਿੰਘ ਪੰਚ, ਸੁਖਜਿੰਦਰ ਸਿੰਘ ਅਜ਼ਾਦ, ਜਸਪਾਲ ਸੋਨੀ ਪੰਚ, ਗੁਰਚਰਨ ਸਿੰਘ ਕਨੇਡਾ, ਮਹਿੰਦਰ ਸਿੰਘ ਕੈਨੇਡਾ, ਬਲਵਿੰਦਰ ਪਾਲ ਸੋਗੀ, ਬਲਵੀਰ ਚੰਦ ਭਾਟੀਆ, ਅਮਰਜੀਤ ਸਿੰਘ ਯੂ.ਐਸ.ਏ, ਸਤਨਾਮ ਸਿੰਘ ਕੈਨੇਡਾ, ਅਵਤਾਰ ਸਿੰਘ, ਸ਼ਿੰਗਾਰਾ ਰਾਮ, ਅਵਤਾਰ ਸਿੰਘ ਇਟਲੀ, ਤਰਸੇਮ ਸਿੰਘ ਯੂ.ਐਸ.ਏ, ਜਸਵਿੰਦਰ ਸਿੰਘ ਸੋਢੀ ਜਰਮਨ, ਗੁਰਬਚਨ ਸਿੰਘ ਇਟਲੀ, ਬਲਦੇਵ ਸਿੰਘ, ਸਤਿੰਦਰ ਸਿੰਘ ਬੰਟੀ ਕੈਨੇਡਾ, ਹਰਪਿੰਦਰ ਸਿੰਘ ਪਾਬਲਾ ਮਨੀਲਾ, ਮਲਕੀਤ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਸਤਨਾਮ ਸਿੰਘ, ਸੋਹਣ ਸਿੰਘ, ਜਸਵਿੰਦਰ ਸਿੰਘ ਕਰਿਆਨਾ ਸਟੋਰ ਨੌਰਾ, ਕੀਪਾ, ਰੋਮੀ, ਲਾਡੀ, ਕਮਲ ਅਤੇ ਸਮੂਹ ਨਗਰ ਨਿਵਾਸੀ ਆਦਿ ਹਾਜ਼ਰ ਸਨ |