16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਖੇਤ ਮਜ਼ਦੂਰਾਂ ਦੀ ਸੂਬਾਈ ਮੀਟਿੰਗ ਜਲੰਧਰ 'ਚ 17 ਨੂੰ <br/>

ਅਜੀਤ ਡੈਸਕ 15-02-2026
ਬੰਗਾ, 14 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਅਤੇ ਸੂਬਾ ਜਨਰਲ ਸਕੱਤਰ ਸਾਥੀ ਗੁਰਮੇਸ਼ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਯੂਨੀਅਨ ਦੀ 38ਵੀਂ ਸੂਬਾਈ ਕਾਨਫ਼ਰੰਸ 27 ਤੇ 28 ਫਰਵਰੀ ਨੂੰ ਕਸਬਾ ਨੂਰਮਹਿਲ ਜ਼ਿਲ੍ਹਾ ਜਲੰਧਰ ਵਿਖੇ ਹੋ ਰਹੀ ਹੈ | ਜਿਸ ਦੀਆਂ ਤਿਆਰੀ ਦਾ ਜਾਇਜ਼ਾ ਲੈਣ ਲਈ ਮੀਟਿੰਗ 17 ਨੂੰ ਜਲੰਧਰ ਵਿਖੇ ਕਰਕੇ ਵੱਖ-ਵੱਖ ਏਜੰਡਿਆਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ | ਮੀਟਿੰਗ ਨੂੰ ਯੂਨੀਅਨ ਦੇ ਕੌਮੀ ਜੁਆਇੰਟ ਸਕੱਤਰ ਸਾਥੀ ਬਿਕਰਮ ਸਿੰਘ ਸੰਬੋਧਨ ਕਰਨਗੇ | ਉਹ ਪਿਛਲੇ ਦਿਨੀਂ ਕੇਂਦਰੀ ਵਰਕਿੰਗ ਕਮੇਟੀ ਦੀ ਮੀਟਿੰਗ ਜੋ ਕਿ ਅਗਰਤਲਾ ਵਿਖੇ ਹੋਈ ਹੈ ਦੇ ਫ਼ੈਸਲਿਆਂ ਦੀ ਰੀਪੋਰਟਿੰਗ ਵੀ ਕਰਨਗੇ | ਸਾਥੀ ਨੂਰਪੁਰੀ ਅਤੇ ਗੁਰਮੇਸ਼ ਨੇ ਕਿਹਾ ਕਿ ਯੂਨੀਅਨ ਦੀ ਮੈਂਬਰਸ਼ਿਪ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ | ਉਨ੍ਹਾਂ 12 ਫਰਵਰੀ ਦੀ ਸਫਲ ਹੜਤਾਲ ਦੀ ਖੇਤ ਮਜ਼ਦੂਰ ਆਗੂਆਂ ਅਤੇ ਵਰਕਰਾਂ ਨੂੰ ਇਨਕਲਾਬੀ ਵਧਾਈ ਦਿੱਤੀ ਅਤੇ ਮੀਟਿੰਗ ਵਿੱਚ ਵਰਕਿੰਗ ਕਮੇਟੀ ਨੂੰ ਸਮੇਂ ਸਿਰ ਪਹੁੰਚਣ ਦਾ ਸੱਦਾ ਦਿੱਤਾ |

ਪਿਛਲੀ ਖ਼ਬਰ ਧਾਰਮਿਕ ਉਤਸਵ ਕਮੇਟੀ ਨਵਾਂਸ਼ਹਿਰ ਵਲੋਂ ਮਹਾਂਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਸਜਾਈ <br/> ਅਗਲੀ ਖ਼ਬਰ ਲਸਾੜਾ ਵਿਖੇ ਫਿਜ਼ੀਓਥਰੈਪੀ ਸੈਂਟਰ ਦਾ ਉਦਘਾਟਨ 18 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।