16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਧਾਰਮਿਕ ਉਤਸਵ ਕਮੇਟੀ ਨਵਾਂਸ਼ਹਿਰ ਵਲੋਂ ਮਹਾਂਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਸਜਾਈ <br/>

ਅਜੀਤ ਡੈਸਕ 15-02-2026
ਨਵਾਂਸ਼ਹਿਰ, 14 ਫਰਵਰੀ (ਹਰਮਿੰਦਰ ਸਿੰਘ ਪਿੰਟੂ) - ਧਾਰਮਿਕ ਉਤਸਵ ਕਮੇਟੀ ਨਵਾਂਸ਼ਹਿਰ ਵਲੋਂ ਮਹਾਂਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਸਜਾਈ ਗਈ | ਕਮੇਟੀ ਦੇ ਪ੍ਰਧਾਨ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਦੱਸਿਆ ਕਿ ਸ਼ੋਭਾ ਯਾਤਰ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਈ | ਇਸ ਤੋਂ ਪਹਿਲਾਂ, ਭਗਵਾਨ ਸ਼ਿਵ ਅਤੇ ਚਲਦੇ ਸ਼ਿਵਲਿੰਗ ਦੀ ਪੂਜਾ ਸ਼ੁਰੂ ਹੋਈ | ਝੰਡੇ ਦੀ ਪੂਜਾ ਤੋਂ ਬਾਅਦ, ਸ਼ੋਭਾ ਯਾਤਰਾ ਰੇਲਵੇ ਰੋਡ, ਨਹਿਰੂ ਗੇਟ, ਚੰਡੀਗੜ੍ਹ ਚੌਂਕ, ਆਰੀਆ ਸਮਾਜ ਰੋਡ, ਰਾਜਾ ਮੁਹੱਲਾ, ਕੋਠੀ ਰੋਡ, ਗੀਤਾ ਭਵਨ ਰੋਡ, ਲਾਲ ਚੌਂਕ, ਵਾਲਮੀਕਿ ਚੌਂਕ ਅਤੇ ਰਵਿਦਾਸ ਨਗਰ ਤੋਂ ਹੁੰਦਾ ਹੋਈ ਪੁਰਾਣੀ ਦਾਣਾ ਮੰਡੀ ਵਿਖੇ ਸਮਾਪਤ ਹੋਈ | ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਮੰਦਰਾਂ ਤੋਂ ਬੈਂਡ ਪਾਰਟੀਆਂ ਅਤੇ ਝਾਕੀਆਂ ਸ਼ਾਮਲ ਹੋਈਆਂ | ਪ੍ਰਧਾਨ ਦੱਤਾ ਨੇ ਦੱਸਿਆ ਕਿ ਐਤਵਾਰ ਨੂੰ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਮੌਕੇ ਐਮ.ਪੀ ਪਾਠਕ, ਪਠਿਤ ਮੁਨੀਸ਼ ਵਾਸੁਦੇਵ, ਪਰਵਿੰਦਰ ਬੱਤਰਾ, ਸੁਰੇਸ਼ ਸ਼ਰਮਾ, ਲਲਿਤ ਓਹਰੀ, ਪ੍ਰੇਮ ਕੁਮਾਰ, ਜਤਿੰਦਰ ਸੇਂਗਰ, ਪ੍ਰਦੀਪ ਢੀਂਗਰਾ, ਰਾਕੇਸ਼ ਚੇਤਲ, ਸੁਨੀਲ ਕੁਮਾਰ, ਯਸ਼ਪਾਲ ਜੱਸਾ, ਹਰੀਸ਼ ਚੋਪੜਾ, ਗੋਪਾਲ ਗੋਗਨਾ, ਡਾ: ਸ਼ਿਵ ਕੁਮਾਰ ਤੇਜਪਾਲ, ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਅਸ਼ੋਕ ਸ਼ਰਮਾ, ਅਸ਼ਵਨੀ ਜੌਸ਼ੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੋਬਿੰਦਪੁਰ ਸਕੂਲ 'ਚ ਕਰਵਾਇਆ ਵਿਸ਼ੇਸ਼ ਜਾਗਰੂਕਤਾ ਲੈਕਚਰ ਸੈਸ਼ਨ <br/> ਅਗਲੀ ਖ਼ਬਰ ਖੇਤ ਮਜ਼ਦੂਰਾਂ ਦੀ ਸੂਬਾਈ ਮੀਟਿੰਗ ਜਲੰਧਰ 'ਚ 17 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।