ਬਲਾਚੌਰ, 14 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਮਹਾਂਸ਼ਿਵਰਾਤਰੀ ਸੰਬੰਧੀ ਸ਼ਿਵ ਮੰਦਰ ਕਮੇਟੀ ਮਹਿੰਦੀਪੁਰ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਨਗਰ ਕੌਂਸਲ ਦੇ ਪ੍ਰਧਾਨ ਲਾਡੀ ਰਾਣਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਵਰਿੰਦਰ ਕੌਰ ਥਾਂਦੀ, ਅਕਾਲੀ ਆਗੂ ਯਾਦਵਿੰਦਰ ਯਾਦੀ ਚੌਧਰੀ ਤੇ ਭਾਜਪਾ ਆਗੂਆਂ ਵੱਲੋਂ ਵੱਖ-ਵੱਖ ਰਸਮਾਂ ਦਾ ਉਦਘਾਟਨ ਕੀਤਾ ਗਿਆ ਅਤੇ ਫਿਰ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ | ਸ਼ਹਿਰ ਵਿੱਚ ਸ਼ਿਵ ਭਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਥਾਂ-ਥਾਂ 'ਤੇ ਨਿੱਘਾ ਸਵਾਗਤ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ | ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਨਗਰ ਕੌਂਸਲ ਬਲਾਚੌਰ ਦੇ ਸਾਬਕਾ ਪ੍ਰਧਾਨ ਰਾਣਾ ਰਣਦੀਪ ਸਿੰਘ, ਗੁਰਨਾਮ ਚੌਧਰੀ, ਗੁਰਸੇਵਕ ਬਜਾੜ, ਅਕਾਲੀ ਆਗੂ ਰਮਨ ਨੰਦ ਲਾਲ ਚੌਧਰੀ, ਭਾਜਪਾ ਆਗੂ ਨੰਦ ਕਿਸ਼ੋਰ, ਨਰਿੰਦਰ ਸੂਦਨ, ਵਰਿੰਦਰ ਸੈਣੀ, ਰਾਜੂ ਆਨੰਦ, ਮਨੋਹਰ ਲਾਲ ਆਨੰਦ, ਮੋਹਨ ਲਾਲ ਉਹਰੀ, ਰਿੱਕੀ ਬਜਾਜ, ਨਰੇਸ਼ ਚੇਚੀ, ਕੌਂਸਲਰ ਪਰਮਿੰਦਰ ਮੇਨਕਾ, ਰਾਮਪਾਲ ਮਹੇਸ਼ੀ, ਸਾਬਕਾ ਕੌਂਸਲਰ ਸੋਢੀ ਮੰਡੇਰ, ਯਸ਼ਪਾਲ ਸ਼ਰਮਾ, ਰਮੇਸ਼ ਧਰਮਾਂ ਲਾਲੀ, ਟੀਨੂੰ ਅਨੰਦ, ਸੰਜੀਵ ਅਨੰਦ, ਪਾਨੀ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਕੌਰ ਸਿਆਣ, ਸੁਨੀਤਾ ਸ਼ਰਮਾ, ਕੌਂਸਲਰ ਨਿਰਮਲਾ ਰਾਣੀ, ਬਲਜੀਤ ਕੌਰ ਕਾਨ੍ਹਾ, ਪਰਮਿੰਦਰ ਲਾਲੀ, ਜਸਵਿੰਦਰ ਸਿਆਣ, ਗੁਰਪ੍ਰੀਤ ਸੈਣੀ, ਰਾਧੇ ਸ਼ਿਆਮ ਬਿੱਲੂ, ਰਾਮਾ ਧੀਮਾਨ, ਵਿੱਕੀ ਧੀਮਾਨ, ਅਨਿਲ ਕੁਮਾਰ ਬੌਬੀ ਰਾਣਾ, ਰਾਣਾ ਪੁਸ਼ਪਿੰਦਰ ਸਿੰਘ, ਰਾਣਾ ਨਰਿੰਦਰ ਸਿੰਘ, ਨਰੇਸ਼ ਡੋਗਰਾ, ਰਾਣਾ ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ | ਇਸ ਮੌਕੇ ਪਤਵੰਤਿਆਂ ਦਾ ਸਨਮਾਨ ਪ੍ਰਧਾਨ ਲੇਖ ਰਾਜ, ਅਸ਼ੋਕ ਰਾਣਾ ਮਹਿੰਦੀਪੁਰ, ਗੋਲਡੀ ਭਾਰਦਵਾਜ, ਰਾਣਾ ਪ੍ਰਵੀਨ ਕੁਮਾਰ, ਮਹੇਸ਼ ਰਾਣਾ, ਪਵਨ ਕੁਮਾਰ ਸ਼ਰਮਾ ਮਹਿੰਦੀਪੁਰ, ਮੰਦਰ ਪੁਜਾਰੀ ਵਿਜੇ ਭਾਰਦਵਾਜ ਤੇ ਸੈਕਟਰੀ ਪਵਨ ਸ਼ਰਮਾ, ਰਮੇਸ਼ ਸ਼ਰਮਾ ਲਾਲੀ ਨੇ ਕੀਤਾ |