ਸੜੋਆ, 14 ਫਰਵਰੀ (ਹਰਮੇਲ ਸਹੂੰਗੜਾ) - ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਪ੍ਰਾਚੀਨ ਸ਼ਿਵ ਮੰਦਰ ਸੜੋਆ ਤੋਂ ਸ਼ੋਭਾ ਯਾਤਰਾ ਸ਼ੁਰੂ ਕਰਕੇ ਵੱਖ-ਵੱਖ ਥਾਵਾਂ 'ਤੇ ਹੁੰਦੀ ਹੋਈ ਸ਼ਾਮ ਨੂੰ ਆਪਣੇ ਨਿੱਜੀ ਸਥਾਨ ਮੰਦਰ ਵਿਖੇ ਪਹੁੰਚੀ | ਸ਼ੋਭਾ ਯਾਤਰਾ ਵਿੱਚ ਭਗਵਾਨ ਸ਼ਿਵ-ਪਾਰਵਤੀ ਅਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਗੱਡੀਆਂ ਵਿੱਚ ਸ਼ੁਭਿਤ ਸਨ | ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀਆਂ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਭੂਜੀਆ ਤੇ ਬਦਾਨਾ, ਗੁਰਦੁਆਰਾ ਰਵਿਦਾਸ ਸਭਾ ਵਿਖੇ ਫਰੂਟ ਚਾਟ ਦਾ ਲੰਗਰ ਅਤੇ ਸਰਪੰਚ ਰਾਜੀਵ ਕੁਮਾਰ ਪੁੰਨੂ ਦੇ ਸਮੂਹ ਪਰਿਵਾਰ ਵੱਲੋਂ ਖੀਰ ਅਤੇ ਕੁਲਚਿਆਂ ਦਾ ਲੰਗਰ ਸੰਗਤ ਵਾਸਤੇ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਤੀਰਥ ਰਾਮ ਸ਼ਰਮਾ, ਸੰਜੇ ਮਲਹੋਤਰਾ, ਬੱਬੂ ਰਾਣਾ, ਸੂਰਮ ਸਿੰਘ, ਅਸ਼ੋਕ ਬੱਗਾ, ਪਵਨ ਕੁਮਾਰ, ਦੀਪਾ ਕੌਸ਼ਲ, ਰਜੀਵ ਕੁਮਾਰ ਅਤੇ ਹੋਰ ਮੰਦਰ ਕਮੇਟੀ ਮੈਂਬਰ ਸਾਹਿਬਾਨ ਹਾਜ਼ਰ ਸਨ | ਇਸ ਦੌਰਾਨ ਬੈਂਡ ਵਾਜਿਆਂ ਨਾਲ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਇਆ ਗਿਆ |