16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸੜਕ ਹਾਦਸੇ 'ਚ ਲੜਕੀ ਦੀ ਮÏਤ, ਟਿੱਪਰ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 15-02-2026
ਮੱਲਾਂਵਾਲਾ, 14 ਫਰਵਰੀ (ਗੁਰਦੇਵ ਸਿੰਘ/ਸੁਰਜਨ ਸਿੰਘ ਸੰਧੂ)-ਲਾਪ੍ਰਵਾਹੀ ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਕੇ ਮੋਟਰਸਾਈਕਲ ਸਵਾਰ ਇਕ ਅÏਰਤ ਨੂੰ ਮÏਤ ਦੇ ਘਾਟ ਉਤਾਰਨ 'ਤੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਮੱਲਾਂਵਾਲਾ ਪੁਲਿਸ ਨੇ ਅਣਪਛਾਤੇ ਟਿੱਪਰ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੱਲਾਂਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰਾ ਭਤੀਜਾ ਦਿਲਜਾਨ ਪੁੱਤਰ ਜਗਸੀਰ ਸਿੰਘ ਵਾਸੀ ਕਮਾਲਾ ਬੋਦਲਾ ਅਤੇ ਮੇਰੀ ਲੜਕੀ ਸੁਨੇਹਾ ਸ਼ਰਮਾ ਦੋਨੋਂ ਮੋਟਰਸਾਈਕਲ ਨੰਬਰ ਪੀ.ਬੀ 04ਵੀ 1276 'ਤੇ ਸਵਾਰ ਹੋ ਕੇ ਆਪਣੀ ਸਹੇਲੀ ਦੇ ਵਿਆਹ 'ਤੇ ਪੈਲੇਸ ਖੋਸਾ ਦਲ ਸਿੰਘ ਜਾ ਰਹੇ ਸੀ | ਉਨ੍ਹਾਂ ਦੇ ਪਿੱਛੇ ਮੈਂ ਤੇ ਮੇਰੀ ਭਤੀਜੀ ਲਵਪ੍ਰੀਤ ਸ਼ਰਮਾ ਆਪਣੇ ਮੋਟਰਸਾਈਕਲ ਸੀ.ਟੀ 100 'ਤੇ ਸਵਾਰ ਹੋ ਕੇ ਜਾ ਰਹੇ ਸੀ | ਜਦ ਕੈਨਾਲ ਕਾਲੋਨੀ ਗੁਰਦਿੱਤੀ ਵਾਲਾ ਪੁੱਜੇ ਤਾਂ ਇਕ ਟਿੱਪਰ ਜਿਸ ਨੂੰ ਨਾਮਾਲੂਮ ਵਿਅਕਤੀ ਚਲਾ ਰਿਹਾ ਸੀ, ਤੇਜ਼ ਰਫ਼ਤਾਰ ਨਾਲ ਮੇਰੇ ਪਾਸੋਂ ਲੰਘਦਾ ਹੋਇਆ ਮੇਰੇ ਤੋਂ ਅੱਗੇ ਜਾ ਰਹੇ ਮੇਰੇ ਭਤੀਜੇ ਦੇ ਮੋਟਰਸਾਈਕਲ 'ਚ ਜਾ ਵੱਜਾ ਅਤੇ ਘਸੀਟਦਾ ਹੋਇਆ ਉੱਪਰ ਦੀ ਲੰਘ ਗਿਆ | ਜਿਥੇ ਲੜਕੀ ਸੁਨੇਹਾ ਸ਼ਰਮਾ ਦੀ ਮÏਤ ਹੋ ਗਈ ਹੈ | ਇਸ ਮਾਮਲੇ ਸੰਬੰਧੀ ਪੁਲਿਸ ਨੇ ਥਾਣਾ ਮੱਲਾਂਵਾਲਾ ਵਿਖੇ ਅਣਪਛਾਤੇ ਟਿੱਪਰ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ 'ਚ ਡੈਕਲਾਮੇਸ਼ਨ, ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸੜੋਆ ਵਿਖੇ ਸ਼ੋਭਾ ਯਾਤਰਾ ਸਜਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।