25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸ਼ਿਵ ਸੇਵਾ ਸਭਾ ਨਵਾਂਸ਼ਹਿਰ ਵਲੋਂ ਮਹਾਂ ਸ਼ਿਵਰਾਤਰੀ 'ਤੇ 27ਵਾਂ ਵਿਸ਼ਾਲ ਭੰਡਾਰਾ ਕਰਵਾਇਆ

ਅਜੀਤ ਡੈਸਕ 16-02-2026

ਨਵਾਂਸ਼ਹਿਰ, 15 ਫਰਵਰੀ (ਹਰਮਿੰਦਰ ਸਿੰਘ ਪਿੰਟੂ) - ਸ਼ਿਵ ਸੇਵਾ ਸਭਾ ਰਜਿਸਟਰਡ ਨਵਾਂਸ਼ਹਿਰ ਵੱਲੋਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ 27ਵਾਂ ਵਿਸ਼ਾਲ ਭੰਡਾਰਾ ਸ਼ਿਵ ਮੰਦਰ ਦਸ਼ਮੇਸ਼ ਨਗਰ ਪਿੰਡ ਬੇਗਮਪੁਰ ਵਿਖੇ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਛੋਟੇ ਲਾਲ ਪਾਲ ਅਤੇ ਸੈਕਟਰੀ ਸ਼ਿਵ ਚਰਨ ਯਾਦਵ ਨੇ ਦੱਸਿਆ ਕਿ ਰਮਾਇਣ ਪਾਠ ਦੇ ਭੋਗ ਉਪਰੰਤ ਹਵਨ ਕਰਨ ਉਪਰੰਤ ਮਹਾਂ ਸ਼ਿਵਰਾਤਰੀ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਰੋਹਿਤ ਜੈਨ ਅਤੇ ਸਿੰਮੀ ਜੈਨ ਹਾਜ਼ਰ ਹੋਏ ਜਿਨ੍ਹਾਂ ਮਹਾਂ ਸ਼ਿਵਰਾਤਰੀਆ ਦੀਆਂ ਮੁਬਾਰਕਾਂ ਦਿੱਤੀਆਂ | ਪ੍ਰਧਾਨ ਛੋਟੇ ਲਾਲ ਪਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਂ ਸ਼ਿਵਰਾਤਰੀ ਬਹੁਤ ਹੀ ਧੂਮ ਧਾਮ ਨਾਲ ਮਨਾਈ ਗਈ | ਵੱਡੀ ਗਿਣਤੀ ਵਿੱਚ ਸ਼ਿਵ ਭਗਤਾਂ ਨੇ ਸ਼ਰਧਾ ਨਾਲ ਮੱਥਾ ਟੇਕਿਆ | ਸ਼ਿਵ ਜੀ ਦੀ ਕਿਰਪਾ ਨਾਲ ਮੰਦਰ ਦੀ ਆਲੀਸ਼ਾਨ ਇਮਾਰਤ ਤਿਆਰ ਹੋ ਰਹੀ ਹੈ | ਇਸ ਮੌਕੇ ਪ੍ਰਧਾਨ ਛੋਟੇ ਲਾਲ ਪਾਲ, ਸੈਕਟਰੀ ਸ਼ਿਵਚਰਨ ਯਾਦਵ, ਖਜ਼ਾਨਚੀ ਰਾਮ ਕੁਮਾਰ, ਦਯਾ ਸ਼ੰਕਰ ਯਾਦਵ, ਰਾਮ ਲਾਲ ਪ੍ਰਜਾਪਤਿ, ਰਜਿੰਦਰ ਪ੍ਰਜਾਪਿਤ, ਰਾਮ ਲਖਨਪਾਲ, ਸੁਖਈ ਲਾਲ, ਜਗਤਪਾਲ, ਮੁੰਨਾ ਲਾਲ, ਸੰਤ ਰਾਮ, ਮੁਕੇਸ਼, ਕੱਲੂ ਪ੍ਰਸ਼ਾਦ ਗੁਪਤਾ, ਰਾਮਾਨੁਜ, ਬਾਲਮੀਕੀ, ਵਾਸੂਦੇਵ ਯਾਦਵ, ਮਨੀਸ਼, ਫੂਲ ਚੰਦ, ਰਾਮ ਮਿਲਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹੇ 'ਚ 14 ਮਾਰਚ ਨੂੰ ਲੱਗੇਗੀ ਕੌਮੀ ਲੋਕ ਅਦਾਲਤ-ਜ਼ਿਲ੍ਹਾ ਤੇ ਸੈਸ਼ਨ ਜੱਜ ਅਗਲੀ ਖ਼ਬਰ ਜ਼ਿਲ੍ਹਾ ਫਿਰੋਜ਼ਪੁਰ ਭਗਤੀ ਰੰਗ 'ਚ ਰੰਗਿਆ ਮਹਾਸ਼ਿਵਰਾਤਰੀ ਮੌਕੇ ਸ਼ਿਵਾਲਿਆਂ ਮੰਦਰਾਂ 'ਚ ਉਮੜਿਆ ਆਸਥਾ ਦਾ ਸਮੁੰਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।