ਸੜੋਆ, 15 ਫਰਵਰੀ (ਹਰਮੇਲ ਸਹੂੰਗੜਾ)-ਸ਼ਿਵਰਾਤਰੀ ਦਾ ਤਿਉਹਾਰ ਪੂਰੇ ਪੰਜਾਬ ਭਰ ਵਿੱਚ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ | ਸ਼ਿਵ ਭਗਤਾਂ ਵੱਲੋਂ ਸ਼ਰਧਾਲੂਆਂ ਲਈ ਥਾਂ-ਥਾਂ ਲੰਗਰ, ਤਰ੍ਹਾਂ-ਤਰ੍ਹਾਂ ਦੇ ਫਲ ਵੀ ਵਰਤਾਏ ਗਏ | ਇਸ ਮੌਕੇ ਪਿੰਡ ਸੜੋਆ ਦੇ ਸਰਪੰਚ ਰਜੀਵ ਕੁਮਾਰ ਪੁੰਨੂ ਦੇ ਸਮੂਹ ਪਰਿਵਾਰ ਵੱਲੋਂ ਪ੍ਰਾਚੀਨ ਸ਼ਿਵ ਮੰਦਿਰ ਸੜੋਆ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਮੌਕੇ ਖੀਰ ਅਤੇ ਕੁਲਚਿਆਂ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਠੇਕੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਸਰਪੰਚ ਪੁੰਨੂ ਦਾ ਪਰਿਵਾਰ ਹਰ ਸਾਲ ਸ਼ੋਭਾ ਯਾਤਰਾ ਮੌਕੇ ਵੱਧ ਚੜ੍ਹ ਕੇ ਸੇਵਾ ਕਰਦੇ ਹਨ ਬਹੁਤ ਹੀ ਨੇਕ ਪਰਿਵਾਰ ਹੋਣ ਦੇ ਨਾਤੇ ਦੋ ਦਿਨਾਂ ਤੱਕ ਦੁੱਧ ਦਾ ਲੰਗਰ ਵੀ ਲਗਾਉਂਦੇ ਹਨ | ਹੋਰਨਾਂ ਤੋਂ ਇਲਾਵਾ ਮਨੀਸ਼ਾ ਸ਼ਰਮਾ, ਮਾਨਸੀ ਸ਼ਰਮਾ, ਵਿਪਨ ਯਗੋਤਾ, ਠੇਕੇਦਾਰ ਕੁਲਦੀਪ ਸਿੰਘ, ਕੁਲਦੀਪ ਸਿੰਘ ਪੰਮਾ ਫ਼ੌਜੀ, ਦੀਪਕ ਕੌਸ਼ਲ, ਸੁਖਵਿੰਦਰ ਸਿੰਘ, ਸੀਮਾ ਰਾਣਾ, ਜਸ਼ਨ ਸ਼ਰਮਾ, ਵਿਜੇ ਕੁਮਾਰ ਕਾਲੀ ਠੇਕੇਦਾਰ, ਰਵੀ ਠੇਕੇਦਾਰ, ਮੱਖਣ ਕਲੇਰ, ਆਸ਼ਮਾ ਸ਼ਰਮਾ, ਅਨਾਮਿਕਾ ਕੋਚ ਅਤੇ ਹੋਰ ਸੇਵਾਦਾਰ ਹਾਜ਼ਰ ਸਨ |
ਖੀਰ ਅਤੇ ਕੁਲਚਿਆਂ ਦਾ ਲੰਗਰ ਲਗਾਇਆ
ਅਜੀਤ ਡੈਸਕ
16-02-2026