ਰਾਹੋਂ, 15 ਫਰਵਰੀ (ਉਂਕਾਰ ਸਿੰਘ ਰਾਠੋਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਊਾ ਸ਼ਿਵਰਾਤਰੀ ਕਮੇਟੀ ਅਤੇ ਜੋਗੀ ਦੇ ਸੇਵਾਦਾਰ ਸ਼ਿਵਰਾਤਰੀ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰਾਹੋਂ ਦੇ ਮੇਨ ਬਾਜ਼ਾਰ ਵਿੱਚ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਰ ਰਾਹੋਂ ਵਿਚ ਪੂਜਾ ਤੋਂ ਬਾਅਦ ਸ਼ਿਵ ਭੋਲੇਨਾਥ ਦੀ ਵਿਸ਼ਾਲ ਸ਼ੋਭਾ ਯਾਤਰਾ ਸ਼ੁਰੂ ਕੀਤੀ ਗਈ | ਸ਼ੋਭਾ ਯਾਤਰਾ ਦਾ ਉਦਘਾਟਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ ਬੌਬੀ ਅਤੇ ਉਨ੍ਹਾਂ ਦੀ ਧਰਮ ਪਤਨੀ ਰਸ਼ਮੀ ਰਨਦੇਵ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ 'ਤੇ ਪ੍ਰਸਿੱਧ ਭਜਨ ਗਾਇਕ ਆਸ਼ੂ ਦਿਗਵਾ ਨੇ ਆਪਣੇ ਭਜਨ ਡਮ-ਡਮ ਸ਼ਿਵਾ ਦਾ ਡਮਰੂ ਵੱਜਦਾ, ਭੋਲੇਨਾਥ ਦੀ ਬਰਾਤ ਆਈ ਅਤੇ ਸ਼ਹਿਰ ਦੀਆਂ ਸਾਰੀਆਂ ਭਜਨ ਮੰਡਲੀਆਂ ਦੁਆਰਾ ਸੁੰਦਰ ਭਜਨ ਗਾਇਨ ਕਰ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਨੂੰ ਨੱਚਣ 'ਤੇ ਮਜਬੂਰ ਕਰ ਦਿੱਤਾ | ਇਸ ਸ਼ੋਭਾ ਯਾਤਰਾ ਵਿਚ ਸ਼ਿਵ ਭੋਲੇਨਾਥ ਦੀ ਇੱਕ ਸੁੰਦਰ ਪਾਲਕੀ ਸਜਾਈ ਗਈ ਅਤੇ ਫੁੱਲਾਂ ਨਾਲ ਸਜਾਇਆ ਸ਼ਿਵਲਿੰਗ, ਸ਼ਿਵ-ਪਾਰਵਤੀ ਅਤੇ ਰਾਧਾ-ਕਿ੍ਸ਼ਨ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ | ਸ਼ਰਧਾਲੂਆਂ ਨੇ ਵੱਖ-ਵੱਖ ਥਾਵਾਂ 'ਤੇ ਸਜਾਵਟੀ ਗੇਟ ਬਣਾਏ ਅਤੇ ਮੁਹੱਲਾ ਖੋਸਲਾ ਵਾਸੀਆਂ ਵਲੋਂ ਲੰਗਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਜਸਪਾਲ ਗਹੂੰਣੀਆ ਕੈਨੇਡਾ, ਪ੍ਰਭਜੋਤ ਸਿੰਘ, ਰਾਜਾ ਜੋਸ਼ੀ, ਜਗਦੀਸ਼ ਚੋਪੜਾ, ਆਸ਼ੂ ਦਿਗਵਾ, ਪ੍ਰਦੀਪ ਅਰੋੜਾ, ਅਸ਼ਵਨੀ ਭਾਰਗਵ, ਸੁਭਾਸ਼ ਅਰੋੜਾ, ਮਨੀ ਅਹੂਜਾ, ਇੰਦਰਜੀਤ ਚੋਪੜਾ, ਰੋਹਿਤ ਸ਼ਰਮਾ, ਰੌਕੀ ਚੋਪੜਾ, ਐੱਸ.ਡੀ.ਓ ਪ੍ਰਵੇਸ਼ ਤਨੇਜਾ, ਨਰੇਸ਼ ਚੋਪੜਾ, ਪਵਨ ਜੋਸ਼ੀ, ਅਰਵਿੰਦ ਸ਼ਰਮਾ, ਰਿਸ਼ਭ ਸ਼ਰਮਾ, ਪੱਪੂ ਕਵਾਤਰਾ ਅਤੇ ਸੈਂਕੜੇ ਸ਼ਰਧਾਲੂ ਹਾਜ਼ਰ ਸਨ |
ਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਅਜੀਤ ਡੈਸਕ
16-02-2026