25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪਿੰਡ ਮੱਲ੍ਹਾ ਬੇਦੀਆਂ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 16-02-2026
ਔੜ/ਝਿੰਗੜਾਂ, 15 ਫਰਵਰੀ (ਕੁਲਦੀਪ ਸਿੰਘ ਝਿੰਗੜ) - ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਪਿੰਡ ਮੱਲਾ ਬੇਦੀਆਂ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਐਨ.ਆਰ.ਆਈ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪੁੱਜਾ | ਲਗਾਏ ਗਏ ਵੱਖ-ਵੱਖ ਪੜਾਵਾਂ ਵਿੱਚ ਪੰਥ ਦੇ ਨਾਮਵਰ ਕੀਰਤਨੀ, ਢਾਡੀ ਜਥਿਆਂ ਵਲੋਂ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਥੇ ਨਗਰ ਕੀਰਤਨ ਮਗਰ ਚੱਲ ਰਹੀਆਂ ਸੰਗਤਾਂ ਵੀ ਸਤਿਗੁਰਾਂ ਦੀ ਉਪਮਾ ਗਾ ਆਪਣੀ ਹਾਜ਼ਰੀ ਲਗਵਾ ਰਹੀਆਂ ਸਨ | ਇਸ ਮੌਕੇ ਨਗਰ ਕੀਰਤਨ ਦਾ ਵੱਖ-ਵੱਖ ਰਸਤਿਆਂ ਵਿੱਚ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸੇਵਾਦਾਰਾਂ ਵਲੋਂ ਸੰਗਤਾਂ ਨੂੰ ਫ਼ਲ ਫਰੂਟ, ਚਾਹ ਪਕੌੜਿਆਂ ਆਦਿ ਪਦਾਰਥਾਂ ਦੇ ਲੰਗਰ ਛਕਾਏ ਗਏ | ਕਮੇਟੀ ਪ੍ਰਧਾਨ ਧੰਨਾ ਸਿੰਘ ਮੱਲਾ ਬੇਦੀਆਂ ਤੇ ਸਕੱਤਰ ਦੀ ਜਿੰਮੇਵਾਰੀ ਨਿਭਾਉਂਦਿਆਂ ਜਸਵਿੰਦਰ ਸਿੰਘ ਮੱਲਾ ਬੇਦੀਆਂ ਨੇ ਨਗਰ ਕੀਰਤਨ ਵਿਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧੰਨਾ ਸਿੰਘ ਮੱਲਾ ਬੇਦੀਆਂ, ਕੁਲਵੀਰ ਮੰਨਾ ਖਜਾਨਚੀ, ਸੁਖਵਿੰਦਰ ਸੋਢੀ ਖਜਾਨਚੀ, ਵਿਜੇ ਬਾਗਲਾ, ਵਿੱਕੀ ਜਨਾਗਲ, ਮਨਦੀਪ ਮੱਲਾ ਬੇਦੀਆਂ, ਸਤਪਾਲ ਸੱਤੂ, ਨਿਰਮਲ ਦਾਸ, ਬਲਵੀਰ ਰਾਮ ਤੇ ਬਲਿਹਾਰ ਸਿੰਘ ਕੁੱਕਾ ਸਾਰੇ ਕਮੇਟੀ ਮੈਂਬਰ, ਰਾਜੀਵ ਕੁਮਾਰ, ਦਮਨਪ੍ਰੀਤ, ਸਰਪੰਚ ਰਾਜਪ੍ਰੀਤ ਕੌਰ ਮੱਲਾ ਬੇਦੀਆਂ, ਮਿਸਤਰੀ ਪ੍ਰੇਮਨਾਥ ਮੱਲਾ ਬੇਦੀਆਂ, ਸੋਢੀ ਬਾਗਲਾ, ਬਲਵਿੰਦਰ ਸਿੰਘ ਫੌਜੀ, ਗੁਰਦਿਆਲ ਚੰਦ ਸਾਬਕਾ ਸਰਪੰਚ, ਜਸਵਿੰਦਰ ਸਿੰਘ ਮੱਲਾ, ਜਗਤਾਰ ਸਿੰਘ ਮੱਲਾ, ਰਾਕੇਸ਼ ਕੁਮਾਰ ਜਨਾਗਲ, ਪਰਮਜੀਤ ਬਾਂਗਲਾ, ਮੈਟਾ ਯੂ.ਕੇ, ਮਨਦੀਪ ਮੰਨੂ ਇਟਲੀ ਆਦਿ ਸਾਥੀਆਂ ਵਲੋਂ ਦਾਨੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕਰਦਿਆਂ ਉਨ੍ਹਾਂ ਨਗਰ ਕੀਰਤਨ ਵਿਚ ਸ਼ਾਮਲ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰਾਂ ਤੋਂ ਇਲਾਵਾ ਪਿੰਡ ਤੇ ਇਲਾਕਾ ਨਿਵਾਸੀ ਅਤੇ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ |
ਪਿਛਲੀ ਖ਼ਬਰ ਨੌਰਾ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਸਿਹਤ ਕਾਰਡਾਂ ਦੀ ਇਨਰੋਲਮੈਂਟ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।