25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਨੌਰਾ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 16-02-2026
ਬੰਗਾ, 15 ਫਰਵਰੀ (ਕੁਲਦੀਪ ਸਿੰਘ ਪਾਬਲਾ)-ਸੰਤ ਬਾਬਾ ਸੇਵਾ ਸਿੰਘ ਜੀ ਕਿਲ੍ਹਾ ਸ਼੍ਰੀ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 43ਵਾਂ ਅਤੇ 59ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਸਮੂਹ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਸੇਵਾ ਸਿੰਘ ਸਟੇਡੀਅਮ ਨੌਰਾ ਵਿਖੇ ਸ਼ੁਰੂ ਕੀਤੇ ਗਏ | ਇਸ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਮੁਕਾਬਲਿਆਂ ਵਿੱਚ ਪਹਿਲਾ ਮੈਚ ਜੀਂਦੋਵਾਲ ਅਤੇ ਲਧਾਣਾ ਝਿੱਕਾ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਲਧਾਣਾ ਝਿੱਕਾ ਨੇ ਜਿੱਤ ਪ੍ਰਾਪਤ ਕੀਤੀ | ਦੂਜਾ ਮੋਰਾਂਵਾਲੀ ਅਤੇ ਘਾਗੋਂ ਰੋੜਾਂਵਾਲੀ ਦੇ ਮੈਚ ਵਿੱਚ ਮੋਰਾਂਵਾਲੀ ਨੇ ਜਿੱਤ ਪ੍ਰਾਪਤ ਕੀਤੀ | ਤੀਜਾ ਮੈਚ ਸੜੋਆ ਅਤੇ ਸਕੋਹਪੁਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਸਕੋਹਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਚੌਥਾ ਮੈਚ ਚਾਹਲ ਪੁਰ ਅਤੇ ਡਘਾਮ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਡਘਾਮ ਨੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਪੱਲੀ-ਝਿੱਕੀ ਅਤੇ ਮਾਹਿਲ-ਗਹਿਲਾਂ ਵਿਚਕਾਰ ਮੈਚ ਖੇਡਿਆ, ਜਿਸ ਵਿੱਚ ਪੱਲੀ-ਝਿੱਕੀ ਨੇ ਜਿੱਤ ਪ੍ਰਾਪਤ ਕੀਤੀ | ਛੇਵਾਂ ਮੈਚ ਨੌਰਾ ਅਤੇ ਲਧਾਣਾ ਉੱਚਾ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਨੌਰਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਡਘਾਮ ਅਤੇ ਗੋਬਿੰਦਪੁਰ ਵਿਚਕਾਰ ਮੈਚ ਖੇਡਿਆ ਗਿਆ, ਜਿਸ ਵਿੱਚ ਡਘਾਮ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਸੱਤਵਾਂ ਨੌਰਾ ਅਤੇ ਭੌਰਾ 'ਚੋ ਨੌਰਾ ਜੇਤੂ ਰਿਹਾ | ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪਤਵੰਤੇ ਸੱਜਣ ਅਤੇ ਦਰਸ਼ਕਾਂ ਨੇ ਖੇਡਾਂ ਦਾ ਖ਼ੂਬ ਆਨੰਦ ਮਾਣਿਆ | ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਪ੍ਰਧਾਨ ਹਰਜਿੰਦਰ ਸਿੰਘ ਪਾਬਲਾ ਨੰਬਰਦਾਰ, ਮਿੱਤ ਸਿੰਘ ਪੰਚ, ਸੁਖਜਿੰਦਰ ਸਿੰਘ ਆਜ਼ਾਦ, ਜਸਪਾਲ ਸੋਨੀ ਪੰਚ, ਗੁਰਚਰਨ ਸਿੰਘ ਕਨੇਡਾ, ਮਹਿੰਦਰ ਸਿੰਘ ਕਨੇਡਾ, ਬਲਵਿੰਦਰਪਾਲ ਸੋਗੀ, ਬਲਵੀਰ ਚੰਦ ਭਾਟੀਆ, ਅਮਰਜੀਤ ਸਿੰਘ ਯੂ.ਐਸ.ਏ, ਸਤਨਾਮ ਸਿੰਘ ਕਨੇਡਾ, ਹਰਪ੍ਰੀਤ ਸਿੰਘ ਕਨੇਡਾ, ਸਤਨਾਮ ਸਿੰਘ ਨਾਮਧਾਰੀ, ਗ੍ਰੰਥੀ ਕੁਲਵਿੰਦਰ ਸਿੰਘ, ਕੁਲਵੀਰ ਸਿੰਘ ਨੰਬਰਦਾਰ ਨਿਊ ਦੀਪ ਬੱਸ, ਅਵਤਾਰ ਸਿੰਘ, ਸ਼ਿੰਗਾਰਾ ਰਾਮ, ਅਵਤਾਰ ਸਿੰਘ ਇਟਲੀ, ਤਰਸੇਮ ਸਿੰਘ ਯੂ.ਐਸ.ਏ, ਜਸਵਿੰਦਰ ਸਿੰਘ ਸੋਢੀ ਜਰਮਨ, ਗੁਰਬਚਨ ਸਿੰਘ ਇਟਲੀ, ਬਲਦੇਵ ਸਿੰਘ, ਸਤਿੰਦਰ ਸਿੰਘ ਬੰਟੀ ਕਨੇਡਾ, ਹਰਪਿੰਦਰ ਸਿੰਘ ਪਾਬਲਾ ਮਨੀਲਾ, ਮਲਕੀਤ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਸਤਨਾਮ ਸਿੰਘ, ਸੋਹਣ ਸਿੰਘ, ਜਸਵਿੰਦਰ ਸਿੰਘ ਕਰਿਆਨਾ ਸਟੋਰ ਨੌਰਾ, ਕੀਪਾ, ਰੋਮੀ, ਲਾਡੀ, ਕਮਲ ਅਤੇ ਸਮੂਹ ਨਗਰ ਨਿਵਾਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁਕੰਦਪੁਰ ਵਿਖੇ ਚੌਂਕੀਆਂ ਦੇ ਮੇਲੇ ਦੌਰਾਨ ਨੌਜਵਾਨ ਸਭਾ ਵਲੋਂ ਖੂਨਦਾਨ ਕੈਂਪ ਅਗਲੀ ਖ਼ਬਰ ਪਿੰਡ ਮੱਲ੍ਹਾ ਬੇਦੀਆਂ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।