25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮੁਕੰਦਪੁਰ ਵਿਖੇ ਚੌਂਕੀਆਂ ਦੇ ਮੇਲੇ ਦੌਰਾਨ ਨੌਜਵਾਨ ਸਭਾ ਵਲੋਂ ਖੂਨਦਾਨ ਕੈਂਪ

ਅਜੀਤ ਡੈਸਕ 16-02-2026
ਮੁਕੰਦਪੁਰ, 15 ਫਰਵਰੀ (ਅਮਰੀਕ ਸਿੰਘ ਢੀਂਡਸਾ) - ਇਤਿਹਾਸਕ ਪਿੰਡ ਮੁਕੰਦਪੁਰ ਵਿਖੇ ਚੱਲ ਰਹੇ ਇਤਿਹਾਸਕ ਤੇ ਪ੍ਰਸਿੱਧ ਚੌਂਕੀਆਂ ਮੇਲੇ ਦੌਰਾਨ ਨੌਜਵਾਨ ਸਭਾ ਮੁਕੰਦਪੁਰ ਵੱਲੋਂ ਬਲੱਡ ਸੈਂਟਰ ਸੱਤਿਅਮ ਹਸਪਤਾਲ ਕਪੂਰਥਲਾ ਚੌਂਕ ਜਲੰਧਰ ਦੇ ਸਹਿਯੋਗ ਨਾਲ ਦੋ ਦਿਨਾ ਖੂਨਦਾਨ ਕੈਂਪ ਲਗਾਇਆ ਗਿਆ | ਇਸ ਖੂਨਦਾਨ ਕੈਂਪ ਦੌਰਾਨ 40 ਖੂਨਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ | ਇਸ ਮੌਕੇ ਨੌਜਵਾਨ ਸਭਾ ਦੇ ਮੈਂਬਰਾਂ ਜਿਨ੍ਹਾਂ 'ਚ ਲੱਕੀ ਸ਼ਰਮਾ, ਸ਼ਨੀ ਸਿੱਧੂ, ਹਰਵਿੰਦਰ ਜੱਸਲ, ਗੌਰਵ ਰੱਤੀ, ਪੰਚਾਇਤ ਮੈਂਬਰ ਬਲਜੀਤ ਕੁਮਾਰ, ਨਰੇਸ਼ ਕੁਮਾਰ, ਬੀ.ਡੀ.ਸੀ. ਲੈਬ ਟੈਕਨੀਸ਼ੀਅਨ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਲਗਾਤਾਰ ਦੋ ਦਿਨ ਮੇਲੇ ਦੌਰਾਨ ਲਗਾਇਆ ਗਿਆ | ਜਿਸ 'ਚ 40 ਤੋਂ ਵੱਧ ਦਾਨੀਆਂ ਵੱਲੋਂ ਸਵੈ-ਇੱਛਾ ਨਾਲ ਖੂਨਦਾਨ ਕੀਤਾ | ਇਸ ਖੂਨਦਾਨ ਕੈਂਪ ਦੌਰਾਨ ਲਾਇਨਜ਼ ਕਲੱਬ ਮੁਕੰਦਪੁਰ ਦੇ ਵਾਈਸ ਪ੍ਰਧਾਨ, ਸਮਾਜ ਸੇਵੀ ਕੁਲਦੀਪ ਬੰਗਾ ਗਹਿਲ ਮਜਾਰੀ ਨੇ ਖੂਨਦਾਨੀਆਂ ਨੂੰ ਸਰਟੀਫਕੇਟ ਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕਰਦੇ ਹੋਏ ਕਿਹਾ ਕਿ ਖੂਨਦਾਨ ਮਹਾਦਾਨ ਹੈ ਜਿਸ ਨਾਲ ਆਪਾਂ ਅਨੇਕਾਂ ਕੀਮਤੀ ਜਾਨਾਂ ਬਚਾ ਸਕਦੇ ਹਾਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਦਾਸ ਸਿੰਘ ਕਾਂਗਰਸ ਬਲਾਕ ਪ੍ਰਧਾਨ ਔੜ, ਅਰੁਨਜੀਤ ਸਿੰਘ, ਸੰਤੋਖ ਸਿੰਘ, ਪ੍ਰਦੀਪ ਕੁਮਾਰ, ਯਾਦਵਿੰਦਰ ਸਿੰਘ ਅਤੇ ਹੋਰ ਖੂਨਦਾਨੀ ਹਾਜ਼ਰ ਸਨ |
ਪਿਛਲੀ ਖ਼ਬਰ ਬਕਾਪੁਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਨੌਰਾ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।