ਮਜਾਰੀ/ਸਾਹਿਬਾ, 15 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਪਿੰਡ ਬਕਾ ਪੁਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸ਼ਿਵ ਮੰਦਰ ਅਤੇ ਗੁਰਦੁਆਰਾ ਸਿੰਘ ਸਭਾ ਦੇ ਸਾਂਝੇ ਅਸਥਾਨ 'ਤੇ ਸਮੂਹ ਨਗਰ, ਇਲਾਕੇ ਅਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਚੱਲੇ 62 ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਬਾਅਦ ਦੁਪਹਿਰ ਪ੍ਰਸਿੱਧ ਪੰਜਾਬੀ ਗਾਇਕ ਪੰਮਾ ਡੂਮੇਵਾਲ ਵਲੋਂ ਧਾਰਮਿਕ ਸਟੇਜ ਦਾ ਅਗਾਜ ਕੀਤਾ ਗਿਆ | ਉਨ੍ਹਾਂ ਵਲੋਂ ਸ਼ਿਵ ਭੋਲੇ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਵੱਖ-ਵੱਖ ਭੇਟਾਂ ਰਾਹੀਂ ਆਪਣੀ ਕਲਾ ਦਾ ਜੌਹਰ ਦਿਖਾਉਂਦਿਆਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ | ਇਸ ਮੌਕੇ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ | ਇਸ ਮੌਕੇ ਅਜੀਤ ਸਿੰਘ, ਜੋਗਾ ਸਿੰਘ ਯੂ.ਐਸ.ਏ, ਮਲਕੀਤ ਸਿੰਘ ਤੇ ਹਰਭਜਨ ਸਿੰਘ ਯੂ.ਕੇ, ਹਰਬੰਸ ਸਿੰਘ ਮੰਡੇਰ, ਗੁਰਦੀਪ ਸਿੰਘ ਮੰਡੇਰ, ਰਸ਼ਪਾਲ ਸਿੰਘ ਮੰਡੇਰ, ਡਾਇਰੈਕਟਰ ਚਰਨਜੀਤ ਸਿੰਘ, ਸਾਬਕਾ ਸਰਪੰਚ ਪ੍ਰਸ਼ੋਤਮ ਰਾਮ ਤੇ ਸੁਖਦੇਵ ਸਿੰਘ, ਸੂਬੇ: ਮੋਹਣ ਸਿੰਘ, ਕਰਨੈਲ ਸਿੰਘ, ਚੂਹੜ ਸਿੰਘ, ਅਜੀਤ ਸਿੰਘ ਕੈਨੇਡਾ, ਰਾਮ ਲਾਲ ਭੱਟੀ, ਹਰਮਨਜੋਤ ਸਿੰਘ, ਕੁਲਵਿੰਦਰ ਸਿੰਘ, ਜੁਝਾਰ ਸਿੰਘ, ਜਰਨੈਲ ਸਿੰਘ, ਗੁਰਦੀਪ ਕੁਮਾਰ ਤਨੇਜਾ, ਚਮਨ ਲਾਲ ਕੈਂਥ, ਸਰਪੰਚ ਬਲਵਿੰਦਰ ਕੌਰ, ਬਲਜੀਤ ਕੌਰ, ਪਰਵਿੰਦਰ ਕੌਰ, ਸੁਰਜੀਤ ਕੌਰ ਸਾਰੇ ਪੰਚ, ਗੁਰਮੀਤ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਬਲਵੀਰ ਸਿੰਘ, ਅਮਰੀਕ ਸਿੰਘ ਇਟਲੀ, ਗੁਲਜਾਰਾ ਰਾਮ, ਸਵਰਾਜ, ਹਰਮੇਸ਼ ਸਿੰਘ, ਰਾਮ ਲਾਲ ਭੱਟੀ, ਦਿਲਬਾਰਾ ਸਿੰਘ, ਬਹਾਦਰ ਸਿੰਘ, ਧਰਮਿੰਦਰ ਕੁਮਾਰ ਚੌਕੀਦਾਰ ਆਦਿ ਹਾਜ਼ਰ ਸਨ |