ਬੰਗਾ, 15 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਵਲੋਂ ਪਿੰਡ 'ਚ ਕਰਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਉਦਘਾਟਨੀ ਮੈਚ ਦੀ ਸ਼ੁਰੂਆਤ ਪ੍ਰਬੰਧਕਾਂ 'ਚ ਸ਼ਾਮਲ ਸੰਦੀਪ ਸਿੰਘ ਪ੍ਰਧਾਨ ਕਮੇਟੀ, ਸਾਬਕਾ ਪਿ੍ੰ: ਹਰਜੀਤ ਸਿੰਘ ਮਾਹਲ ਸਕੱਤਰ, ਬਲਵਿੰਦਰ ਸਿੰਘ ਪੀਟਾ, ਬਹਾਦਰ ਸਿੰਘ ਮਾਹਲ, ਦਰਸ਼ਨ ਸਿੰਘ ਮਾਹਿਲ ਕੈਨੇਡਾ, ਗੁਰਤੇਜ ਸਿੰਘ ਤੇਜੀ, ਤਜਿੰਦਰ ਸਿੰਘ, ਰਘਵੀਰ ਸਿੰਘ, ਸੁਭਾਸ਼ ਕੌਸ਼ਲ ਆਦਿ ਸ਼ਖਸੀਅਤਾਂ ਨੇ ਸਾਂਝੇ ਤੌਰ 'ਤੇ ਕਰਵਾਈ | ਕਲੱਬਾਂ ਦੇ ਮੈਚਾਂ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਕੇਹਰ ਫੁੱਟਬਾਲ ਕਲੱਬ ਜਲੰਧਰ ਵਿਚਕਾਰ ਹੋਇਆ | ਜਿਸ ਵਿੱਚ ਕੇਹਰ ਫੁੱਟਬਾਲ ਕਲੱਬ ਜਲੰਧਰ ਜੇਤੂ ਰਿਹਾ | ਗੜ੍ਹਸ਼ੰਕਰ ਅਤੇ ਐਲ. ਪੀ. ਯੂ ਫਗਵਾੜਾ ਵਿਚਕਾਰ ਹੋਇਆ ਮੈਚ ਦਰਸ਼ਕਾਂ ਸਾਹ ਰੋਕ-ਰੋਕ ਕੇ ਦੇਖਿਆ ਜੋ ਖਬਰ ਲਿਖੇ ਜਾਣ ਤੱਕ ਚੱਲ ਰਿਹਾ ਸੀ | ਇਸੇ ਤਰਾਂ ਪਿੰਡ ਪੱਧਰ 'ਏ' ਵਰਗ ਵਿੱਚ ਮਾਹਿਲ ਗਹਿਲਾ ਅਤੇ ਡਘਾਮ ਵਿੱਚੋਂ ਮਾਹਿਲ ਗਹਿਲਾ ਜੇਤੂ, ਪਠਲਾਵਾ ਤੇ ਮੰਗੂਵਾਲ ਵਿੱਚੋਂ ਪਠਲਾਵਾ ਜੇਤੂ, ਮਾਹਿਲ ਗਹਿਲਾ ਤੇ ਜੀਂਦੋਵਾਲ ਵਿੱਚੋਂ ਜੀਂਦੋਵਾਲ ਜੇਤੂ, ਭੌਰਾ ਤੇ ਮੂਸਾਪੁਰ ਵਿੱਚੋਂ ਭੌਰਾ ਜੇਤੂ, ਲਧਾਣਾ ਉੱਚਾ ਤੇ ਡਘਾਮ ਵਿੱਚੋਂ ਲਧਾਣਾ ਉੱਚਾ ਜੇਤੂ ਰਿਹਾ | ਇਸ ਮੌਕੇ ਟੀਮਾਂ ਨਾਲ ਜਾਣ ਪਹਿਚਾਣ ਦੀ ਉਦਘਾਟਨੀ ਰਸਮ ਰਾਜਵਿੰਦਰ ਸਿੰਘ ਰਾਜਾ ਮਾਹਿਲ, ਸੁਖਦੇਵ ਸਿੰਘ ਮਾਹਿਲ ਕੈਨੇਡਾ, ਬਹਾਦਰ ਸਿੰਘ ਮਾਹਿਲ, ਖੁਸ਼ਵਿੰਦਰ ਸਿੰਘ, ਬਲਵੀਰ ਸਿੰਘ ਮੋਰਾਂਵਾਲੀ, ਤਜਿੰਦਰ ਸਿੰਘ ਕੈਨੇਡਾ, ਗੁਰਤੇਜ ਸਿੰਘ ਤੇਜੀ, ਕਮਲ ਮਾਹਲ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਰਾਣਾ ਖਾਨਖਾਨਾ, ਪ੍ਰੋ. ਪਰਗਣ ਸਿੰਘ ਅਟਵਾਲ, ਮੱਖਣ ਸਿੰਘ ਹੀਰ, ਸੁੱਚਾ ਸਿੰਘ, ਸੋਹਣ ਸਿੰਘ ਮਾਹਲ, ਮੋਹਣ ਸਿੰਘ ਮਾਹਲ, ਬਲਰਾਜ ਸਿੰਘ ਖੁਸ਼ਵਿੰਦਰ ਸਿੰਘ, ਨਰਿੰਦਰ ਸਿੰਘ, ਪਰਦੀਪ ਸਿੰਘ ਭੱਟੀ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ, ਬਲਦੇਵ ਸਿੰਘ ਮਾਹਲ, ਜਸਵਿੰਦਰ ਸਿੰਘ, ਹਰਨੇਕ ਸਿੰਘ, ਸਨਮੀਤ ਸਿੰਘ ਮਾਹਲ, ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਕੋਚ ਸਰਬਜੀਤ ਮੰਗੂਵਾਲ, ਮੱਖਣ ਸਿੰਘ ਹੀਰ, ਸੁੱਚਾ ਸਿੰਘ, ਸੋਹਣ ਸਿੰਘ ਮਾਹਲ, ਮੋਹਣ ਸਿੰਘ ਮਾਹਲ, ਇੰਦਰਜੀਤ ਸਿੰਘ,