ਸੜੋਆ, 15 ਫਰਵਰੀ (ਹਰਮੇਲ ਸਹੂੰਗੜਾ) - ਸੰਤ ਬਾਬਾ ਸਹਿਜ ਦਾਸ ਰਾਮ ਝਾੜੀ (ਪੈਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਲਾਨਾ ਸਮਾਗਮ ਕਰਵਾਇਆ ਗਿਆ | ਸੰਤ ਮਹਾਂ ਪੁਰਸ਼ਾਂ ਨੇ ਦੱਸਿਆ ਕਿ ਇਸ ਫੱਗਣ ਦੇ ਜੇਠੇ ਐਤਵਾਰ ਦੇ ਸਲਾਨਾ ਸਮਾਗਮ 'ਚ ਵੱਡੀ ਗਿਣਤੀ 'ਚ ਸੰਤ ਮਹਾਂਪੁਰਸ਼ਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲੁਆਈ | ਇਸ ਮੌਕੇ ਭਾਈ ਹਰਜਿੰਦਰ ਸਿੰਘ ਖੰਡੂਪੁਰ ਵਾਲਿਆਂ ਨੇ ਸੰਤ ਮਹਾਂਪੁਰਸ਼ਾਂ ਬਾਰੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਹੁੰਚੇ ਹੋਏ ਮਹਾਂਪੁਰਸ਼ ਗੁਰਦੁਆਰਾ ਟਹਿਲਾ ਸਾਹਿਬ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਨਵਾਂਸ਼ਹਿਰ, ਸੁਆਮੀ ਦਿਆਲ ਦਾਸ ਬੇਹਲੀ ਸਾਹਿਬ ਕਾਠਗੜ੍ਰ, ਚਰਨ ਦਾਸ ਰਾਮਪੁਰ ਬਿਲੜੋਂ, ਯਮਨਾ ਦਾਸ ਅਟਾਲ ਮਜਾਰਾ ਵਾਲੇ, ਸੁਰਜੀਤ ਦੀਦ ਫਾਨੇ ਵਾਲੇ, ਗਿਰਧਾਰੀ ਦਾਸ ਕਾਹਮਾ ਵਾਲੇ, ਜੋਗਾ ਸਿੰਘ ਕਾਹਮਾ ਵਾਲੇ, ਸੰਤ ਹਰੀ ਦਾਸ ਮਾਹਿਲਪੁਰ, ਪੰਡਿਤ ਨੀਲ ਕੰਠ, ਸੰਤ ਕਿ੍ਪਾਲ ਦਾਸ ਖਾਨਪੁਰ, ਡੇਰਾ ਬਾਬਾ ਕੁੰਭ ਦਾਸ ਪ੍ਰਧਾਨ ਗੜ੍ਹੀ ਪ੍ਰਬੰਧਕ ਕਮੇਟੀ, ਦਰਸ਼ਨ ਸਿੰਘ ਨੌਰਾ ਨਾਨਕ ਦਰਬਾਰ, ਸੰਤ ਹਰੀ ਦਾਸ ਨਵਾਂਸ਼ਹਿਰ, ਸੰਤ ਜੋਗਿੰਦਰ ਗਿਰ ਟੋਬਾ ਬੀਬੀਆ ਠਾਣੇ ਵਾਲੇ, ਸੰਤ ਸੁਆਮੀ ਚੰਦਰ ਸ਼ੇਖਰ ਡੇਰਾ ਸਕਰਾਲਾ (ਨੇੜੇ ਟਾਂਡਾ) ਅਤੇ ਅਮਰੀਕ ਸਿੰਘ ਝੂੰਗੀਆਂ ਵਾਲੇ ਮਹਾਂਪੁਰਸ਼ ਅਤੇ ਸਮੂਹ ਸੇਵਾਦਾਰ ਤੇ ਵੱਡੀ ਗਿਣਤੀ 'ਚ ਸੰਗਤ ਪਹੁੰਚੀ ਹੋਈ ਸੀ |