25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬੱਚਿਆਂ 'ਚ ਧਾਰਮਿਕ ਰੁਚੀ ਪੈਦਾ ਕਰਨਾ ਸਮੇਂ ਦੀ ਲੋੜ – ਕਿਸ਼ਨ ਫੌਜੀ <br/>

ਅਜੀਤ ਡੈਸਕ 16-02-2026
ਘੁੰਮਣਾਂ, 15 ਫਰਵਰੀ (ਮਹਿੰਦਰਪਾਲ ਸਿੰਘ) – ਪਿੰਡ ਮੇਹਲੀਆਣਾ 'ਚ ਕਿਸ਼ਨ ਫੌਜੀ ਨੇ ਧਾਰਮਿਕ ਸਮਾਗਮ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮ ਕਰਾਉਣੇ ਸਮੇਂ ਦੀ ਲੋੜ ਹੈ | ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਸੁਚੇਤ ਕਰਕੇ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਮੈਂ ਫੌਜ 'ਚ ਨੌਕਰੀ ਕੀਤੀ ਮੈਨੂੰ ਮਾਣ ਹੈ ਕਿ ਮੈਂ ਆਪਣੇ ਦੇਸ਼ ਤੇ ਸਮਾਜ ਲਈ ਕੁੱਝ ਕੀਤਾ | ਮੇਲੇ ਮਨ ਨੂੰ ਸਕੂਨ ਮਿਲਦਾ ਹੈ | ਅੱਜ ਅਸੀਂ ਦੇਖ ਰਹੇ ਹਾਂ ਕਿ ਆਉਣ ਵਾਲਾ ਸਮਾਂ ਭਿਆਨਕ ਹੈ | ਜੇ ਅਸੀਂ ਆਪਣੀ ਨਸਲ ਤੇ ਫਸਲ ਨਹੀ ਬਚਾ ਸਕੇ ਤਾਂ ਬਰਬਾਦੀ ਵੱਲ੍ਹ ਜਾਵਾਂਗੇ | ਬੱਚਿਆਂ ਨੂੰ ਚੰਗੀ ਸਿੱਖਿਆ ਦੇਣ 'ਚ ਮਾਵਾਂ ਅਹਿਮ ਰੋਲ ਨਿਭਾ ਸਕਦੀਆਂ ਹਨ | ਇਸ ਮੌਕੇ 'ਤੇ ਸਾਬਕਾ ਚੇਅਰਮੈਨ ਤੀਰਥ ਸਿੰਘ, ਪ੍ਰਧਾਨ ਪਾਲ ਸਿੰਘ, ਕੁਲਵਿੰਦਰ ਸਿੰਘ ਕਾਕਾ, ਸਤਪਾਲ, ਪਿ੍ੰਸ ਮੱਟੂ, ਰੋਹਿਤ ਮੱਟੂ, ਬੌਬੀ ਸਟੂਡੀਓ, ਅਨਿਲ ਕੁਮਾਰ, ਸੁਨੀਤਾ ਰਾਣੀ, ਅਮਰਜੀਤ ਫਰਾਂਸ, ਗਾਇਕ ਨਿਰਮਲਜੀਤ ਤੇ ਹੋਰ ਹਾਜ਼ਰ ਸਨ |


ਪਿਛਲੀ ਖ਼ਬਰ ਜਗਮੋਹਣ ਸਿੰਘ ਸੂਰ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਡੇਰਾ ਰਾਮ ਝਾੜੀ ਵਿਖੇ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।