ਮੁਕੰਦਪੁਰ, 15 ਫਰਵਰੀ (ਅਮਰੀਕ ਸਿੰਘ ਢੀਂਡਸਾ) - ਲਾਇਨਜ਼ ਕਲੱਬ ਮੁਕੰਦਪੁਰ ਵੱਲੋਂ ਸੇਵਾ ਕਾਰਜਾਂ ਦੀ ਲੜੀ ਨਿਰੰਤਰ ਜਾਰੀ ਰੱਖਦੇ ਹੋਏ ਜ਼ਿਲ੍ਹਾ ਲਾਇਨਜ਼ ਕਲੱਬ ਦੇ ਅਹੁਦੇਦਾਰਾਂ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ ਗਵਰਨਰ ਲਾਇਨ ਵੀ. ਐਮ ਗੋਇਲ, ਵਾਈਸ ਗਵਰਨਰ 1 ਲਾਇਨ ਜੀ. ਐਸ ਭਾਟੀਆ, ਵਾਈਸ ਗਵਰਨਰ 2 ਲਾਇਨ ਰਜੀਵ ਖੋਸਲਾ ਦੇ ਦਿਸ਼ਾ ਨਿਰਦੇਸ਼ ਅਤੇ ਕਲੱਬ ਪ੍ਰਧਾਨ ਲਾਇਨ ਰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਹਰਿ ਹਰਿ ਮਹਾਂਦੇਵ ਸ਼ਿਵ ਮੰਦਰ ਲੰਗੇਰੀ ਵਿਖੇ ਲਗਾਇਆ ਗਿਆ | ਜਿਸ ਵਿਚ 500 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਸ਼ੂਗਰ ਸਬੰਧੀ ਜਰੂਰੀ ਹਦਾਇਤਾਂ ਡਾਕਟਰ ਗੁਰਪ੍ਰੀਤ ਲੋਹਟੀਆ ਵੱਲੋਂ ਦਿੱਤੀਆਂ ਗਈਆਂ | ਇਸ ਸਮੇਂ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਰਾਜ ਕੁਮਾਰ ਅਤੇ ਕੁਲਦੀਪ ਰਾਮ ਵੱਲੋਂ ਵੀ ਮਰੀਜ਼ਾਂ ਨੂੰ ਸ਼ੂਗਰ ਬਾਰੇ ਵਿਸਥਾਰ ਸਹਿਤ ਜਾਗਰੂਕ ਕੀਤਾ ਗਿਆ | ਇਸ ਸਮੇਂ ਕਲੱਬ ਸਕੱਤਰ ਅਮਰਜੀਤ ਖਟਕੜ, ਕੈਸ਼ੀਅਰ ਗੁਰਮੁਖ ਸਿੰਘ, ਪੀ.ਆਰ.ਓ ਬਲਜਿੰਦਰ ਕੁਮਾਰ ਬਿੱਲਾ, ਅਰਜਨ ਦੇਵ, ਗੁਰਪਾਲ ਸਿੰਘ, ਧਰਿੰਦਰ ਬੱਧਣ, ਮਦਨ ਲਾਲ, ਹਰਦੇਵ ਰਾਮ, ਹਰਵਿੰਦਰ ਕੁਮਾਰ ਮੰਡੇਰ, ਅਮਨ ਅਨੰਦ, ਮੰਗਲ ਦੇਵੀ, ਵਰਿੰਦਰ ਕੌਰ, ਜਸਵੀਰ ਸਿੰਘ, ਪਰਮਜੀਤ ਸਿੰਘ ਰਹੇਲਾ, ਕਸ਼ਮੀਰ ਚੰਦ, ਹਰਚਰਨ ਸਿੰਘ, ਮੰਦਰ ਦੇ ਪ੍ਰਬੰਧਕ ਅਜਮੇਰ ਸਿੰਘ ਟੋਨੀ ਅਤੇ ਸੋਨੀ ਅਤੇ ਪਿੰਡ ਦੀ ਪੰਚਾਇਤ ਆਦਿ ਹਾਜ਼ਰ ਸਨ |