ਕਾਠਗੜ੍ਹ, 15 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਇਲਾਕੇ ਦੀ ਨਾਮਵਰ ਸ਼ਖਸ਼ੀਅਤ ਚੌਧਰੀ ਰਾਮ ਲਾਲ ਭਾਟੀਆ ਵਾਸੀ ਟੌਂਸਾ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ | ਉਹਨਾਂ ਦੇ ਅਚਾਨਕ ਵਿਛੋੜੇ ਨਾਲ ਕੇਵਲ ਇੱਕ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਇਲਾਕੇ ਨੂੰ ਕਦੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਦੇ ਸਪੁੱਤਰਾਂ ਹੰਸ ਰਾਜ ਭਾਟੀਆ ਟੌਂਸਾ ਅਤੇ ਬਿਕਰਮ ਭਾਟੀਆ ਟੌਂਸਾ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਇੰਦਰ ਪ੍ਰਤਾਪ ਵਿਧਾਇਕ ਸੁਲਤਾਨਪੁਰ ਲੋਧੀ ਉੱਚੇਚੇ ਤੌਰ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਟੌਂਸਾ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਵਿੱਕੀ ਚੌਧਰੀ ਸੀਨੀਅਰ ਕਾਂਗਰਸੀ ਆਗੂ ਕਾਠਗੜ੍ਹ, ਕਿਸ਼ਨ ਲਾਲ ਸਾਬਕਾ ਸਰਪੰਚ ਟੌਂਸਾ, ਪ੍ਰਧਾਨ ਸੁਰਿੰਦਰ ਸ਼ਿੰਦਾ ਸੀਨੀਅਰ ਕਾਂਗਰਸੀ ਆਗੂ ਰੈਲਮਾਜਰਾ, ਸੋਨੂੰ ਵਾਈਸ ਪ੍ਰਧਾਨ ਕਾਂਗਰਸ, ਸੇਠੀ ਜਨਰਲ ਸੈਕਟਰੀ ਨਵਾਂਸ਼ਹਿਰ, ਮਨੀਸ਼ ਸਰਪੰਚ ਬਨਾਂ, ਰਵੀ ਕੋਹਲੀ ਆਦਿ ਹਾਜ਼ਰ ਸਨ |