ਉਸਮਾਨਪੁਰ, 15 ਫਰਵਰੀ (ਸੰਦੀਪ ਮਝੂਰ) - ਪਿੰਡ ਉਸਮਾਨਪੁਰ ਵਿਖੇ ਸਾਬਕਾ ਸਰਪੰਚ, ਕੌਂਸਲਰ ਅਤੇ ਸਮਾਜ ਸੇਵਕ ਬਲਬੀਰ ਸਿੰਘ ਉਸਮਾਨਪੁਰ ਦੇ ਗ੍ਰਹਿ ਨਿਵਾਸ ਵਿਖੇ ਸਥਿਤ ਸ਼ਿਵ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੰਦਰ 'ਤੇ ਝੰਡੇ ਦੀ ਰਸਮ ਉਪਰੰਤ ਵਿਦਵਾਨ ਪੰਡਿਤਾਂ ਵਲੋਂ ਪੂਜਾ ਅਰਚਨਾ ਕੀਤੀ ਗਈ | ਉਪਰੰਤ ਸ਼ਰਧਾਲੂਆਂ ਵਲੋਂ ਮੰਦਰ ਵਿਖੇ ਸਥਾਪਿਤ ਕੀਤੇ ਗਏ ਸ਼ਿਵਲਿੰਗ 'ਤੇ ਪੂਜਾ ਕੀਤੀ ਗਈ | ਉਪਰੰਤ ਗਾਇਕਾ ਰੀਟਾ ਸਿੱਧੂ ਅਤੇ ਪਾਰਟੀ ਵਲੋਂ ਧਾਰਮਿਕ ਗੀਤਾਂ ਰਾਹੀਂ ਸ਼ਿਵ ਭੋਲੇ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਬਲਬੀਰ ਸਿੰਘ ਉਸਮਾਨਪੁਰ, ਜਸਵਿੰਦਰ ਸਿੰਘ, ਕਿਰਨਜੀਤ ਸਿੰਘ, ਪ੍ਰਵੀਨ ਸੈਣੀ, ਗੁਰਮੇਲ ਸਿੰਘ ਜਲੰਧਰ, ਤਰਸੇਮ ਸਿੰਘ ਜਲੰਧਰ, ਹਰਪਾਲ ਸਿੰਘ ਪਾਲਾ, ਕਸ਼ਮੀਰ ਸਿੰਘ, ਬਲਬੀਰ ਸਿੰਘ ਨੰਬਰਦਾਰ, ਪਰਮਜੀਤ ਸਿੰਘ ਸੇਵਾਮੁਕਤ ਸੈਕਟਰੀ, ਅਜੈਬ ਸਿੰਘ, ਕਿ੍ਪਾਲ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਮੇਜਰ ਰਾਮ ਭਗਰਾ, ਪਾਖਰ ਸਿੰਘ, ਹਰਿੰਦਰ ਸਿੰਘ ਮਿੰਟਾ, ਕੈਪਟਨ ਮੱਖਣ ਸਿੰਘ, ਹਰਭਜਨ ਸਿੰਘ, ਮਦਨ ਲਾਲ ਆਦਿ ਵੀ ਹਾਜਰ ਸਨ | ਵੀਰ