ਰਾਹੋਂ, 15 ਫਰਵਰੀ (ਉਂਕਾਰ ਸਿੰਘ ਰਾਠੋਰ)-ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਵਾਂਸ਼ਹਿਰ ਰੋਡ ਰਾਹੋਂ ਵਿਖੇ ਸਰਕਲ ਠੇਕੇਦਾਰਾਂ ਵਲੋਂ ਪੁਰੀ ਛੋਲਿਆਂ ਅਤੇ ਖੀਰ ਦਾ ਲੰਗਰ ਲਗਾਇਆ ਗਿਆ | ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਲੰਗਰ ਛਕਿਆ | ਇਸ ਮੌਕੇ ਸੰਗਤਾਂ ਲਈ ਪੂਰੀ ਛੋਲਿਆਂ ਦਾ ਲੰਗਰ ਅਟੁੱਟ ਵਰਤਾਇਆ ਗਿਆ | ਸੇਵਾਦਾਰਾਂ ਵੱਲੋਂ ਮਿਲ ਕੇ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਲੰਗਰ ਛਕਾ ਕੇ ਭੋਲੇ-ਭੰਡਾਰੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਠੇਕੇਦਾਰ ਬਲਦੇਵ ਸਿੰਘ ਔਲਖ ਅਤੇ ਠੇਕੇਦਾਰ ਲੱਖਾ ਸਰੋਆ ਨੇ ਦੱਸਿਆ ਕਿ ਭਗਵਾਨ ਸ਼ਿਵ ਦੀ ਅਰਾਧਨਾ ਤੋਂ ਬਾਅਦ ਲੰਗਰ ਦੀ ਸ਼ੁਰੂਆਤ ਕੀਤੀ ਗਈ ਜੋ ਕੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਚੱਲਦਾ ਰਿਹਾ | ਉਹਨਾਂ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਨ ਮਾਨਵਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ | ਉਹਨਾਂ ਕਿਹਾ ਕਿ ਪੰਜਾਬ ਵਿਚ ਹਰ ਧਾਰਮਿਕ ਦਿਹਾੜਾ ਰਲਮਿਲ ਕੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ | ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ ਲੋਕ ਹਰ ਧਰਮ ਦਾ ਦਿਹਾੜਾ ਰਲਮਿਲ ਕੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ | ਇਸ ਮੌਕੇ ਠੇਕੇਦਾਰ ਵਿਨੀਤ ਟੌਂਸਾ, ਸੁਰਿੰਦਰ ਕੁਮਾਰ, ਠੇਕੇਦਾਰ ਬਲਦੇਵ ਸਿੰਘ, ਠੇਕੇਦਾਰ ਲੱਖਾ ਸਰੋਆ, ਠੇਕੇਦਾਰ ਅਮਨ ਸੇਤੀਆ, ਅਜੇ ਕੁਮਾਰ, ਗੱਗੀ, ਰਣਜੀਤ, ਲੱਡਾ, ਵਿੱਕੀ ਗੁਣਾਚੌਰ, ਬਿੰਦਰ ਜਾਡਲਾ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਹੋਰ ਸੰਗਤਾਂ ਹਾਜ਼ਰ ਸਨ | ਤਸਵੀਰ 15 ਨਵਾਂਸ਼ਹਿਰ 25