25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਦੂਜੇ ਦਿਨ ਰਾਤਰੀ ਦੇ ਦੀਵਾਨ ਸਜਾਏ

ਅਜੀਤ ਡੈਸਕ 16-02-2026
ਔੜ/ਝਿੰਗੜਾਂ, 15 ਫਰਵਰੀ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਝਿੰਗੜਾਂ ਦੇ ਬਾਵਾ ਨਰੰਜਣ ਦਾਸ ਮੁਹੱਲਾ ਨਿਵਾਸੀਆਂ ਵਲੋਂ ਦੇਸ਼ ਵਿਦੇਸ਼ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਦੂਜੇ ਦਿਨ ਰਾਤਰੀ ਦੇ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਨਿਰਮਲ ਸਿੰਘ ਮਹਿਮੀ ਭਜਨ ਮੰਡਲੀ ਝਿੰਗੜਾਂ ਵਲੋਂ ਜਿੱਥੇ ਸਤਿਗੁਰਾਂ ਦੀ ਉਪਮਾ ਦਾ ਗੁਣਗਾਨ ਕਰਕੇ ਆਪਣੀ ਹਾਜ਼ਰੀ ਲਗਵਾਈ | ਉਥੇ ਪ੍ਰਸਿੱਧ ਸੰਤ ਬਾਬਾ ਮਲਕੀਤ ਸਿੰਘ ਖਾਨਪੁਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ | ਮੁੱਖ ਪ੍ਰਬੰਧਕ ਨਿਰਮਲ ਸਿੰਘ ਮਹਿਮੀ ਨੇ ਰਾਤਰੀ ਦੇ ਦੀਵਾਨ ਵਿੱਚ ਪੁੱਜੀਆਂ ਸਮੂਹ ਸੰਗਤਾਂ, ਦਾਨੀ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਸੰਤੋਖ ਸਿੰਘ ਯੂ. ਐਸ. ਏ, ਮੁੱਖ ਪ੍ਰਬੰਧਕ ਨਿਰਮਲ ਸਿੰਘ ਮਹਿਮੀ, ਬਹਾਦਰ ਸਿੰਘ ਮਹਿਮੀ ਪੰਚ, ਨਿਰਮਲ ਸਿੰਘ ਢੰਡਾ, ਓਮ ਪ੍ਰਕਾਸ਼ ਮਹਿਮੀ, ਬੁੱਧ ਸਿੰਘ ਗ੍ਰੰਥੀ, ਅਮਰਨਾਥ, ਸਰਬਣ ਸਿੰਘ ਬਿੱਟੂ, ਪਿਆਰਾ ਸਿੰਘ, ਮੱਖਣ ਰਾਮ, ਮੱਖਣ ਮਹਿਮੀ, ਕਰਨੈਲ ਰਾਮ, ਵਿਜੇ ਕੁਮਾਰ, ਸੁਰਜੀਤ ਸਿੰਘ ਬੰਬੇ, ਕਸ਼ਮੀਰ ਸਿੰਘ ਪੱਪੂ, ਬਲਵੀਰ ਸਿੰਘ ਇੰਸਪੈਕਟਰ, ਜਸਵਿੰਦਰ ਸਿੰਘ ਢੰਡਾ, ਜਗੀਰ ਸਿੰਘ, ਸੁਰਿੰਦਰ ਸਿੰਘ, ਕਰਮਜੀਤ ਸਿੰਘ ਮਹਿਮੀ, ਬਲਦੇਵ ਸਿੰਘ ਮਹਿਮੀ, ਪੰਕਜ ਮਹਿਮੀ, ਭੁਪਿੰਦਰ ਸਿੰਘ, ਮੱਖਣ ਸਿੰਘ, ਗੁਰਦੇਵ ਰਾਮ ਪੰਚ, ਗੁਰਵਿੰਦਰ ਸਿੰਘ ਮਿੰਟੂ, ਕਰਨੈਲ ਰਾਮ, ਸ਼ਿੰਗਾਰਾ ਸਿੰਘ ਢੰਡਾ, ਬਲਵੀਰ ਰਾਮ, ਹਰਪਾਲ ਸਿੰਘ, ਪ੍ਰਵੀਨ ਲੜੋਆ, ਲਾਲ ਚੰਦ, ਰਾਜੂ ਮਹਿਮੀ, ਮਨੀਸ਼ ਕੁਮਾਰ, ਪਾਲਾ, ਬੂਟਾ ਰਾਮ, ਰਾਜਾ ਮਹਿਮੀ, ਮਹਿੰਦਰ ਪਾਲ, ਕਿ੍ਸ ਮਹਿਮੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਮੌਕੇ ਪਿੰਡ ਸੂਰਾਪੁਰ ਵਿਖੇ ਕੀਤੀ ਮੂਰਤੀਆਂ ਦੀ ਸਥਾਪਨਾ ਅਗਲੀ ਖ਼ਬਰ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।