25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮਹਾਂ ਸ਼ਿਵਰਾਤਰੀ ਮੌਕੇ ਪਿੰਡ ਸੂਰਾਪੁਰ ਵਿਖੇ ਕੀਤੀ ਮੂਰਤੀਆਂ ਦੀ ਸਥਾਪਨਾ

ਅਜੀਤ ਡੈਸਕ 16-02-2026
ਰੱਤੇਵਾਲ, 15 ਫਰਵਰੀ (ਅਸ਼ੋਕ ਕੁਮਾਰ ਲੀਲ) - ਮਹਾਂ ਸ਼ਿਵਰਾਤਰੀ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਪਿੰਡ ਸੂਰਾਪੁਰ ਵਾਸੀ ਸ਼ਿਵ ਭੋਲੇ ਭੰਡਾਰੀ ਦੇ ਭਗਤਾਂ ਨੇ ਸ਼ਿਵ ਭੋਲੇ ਭੰਡਾਰੀ ਦੇ ਪਵਿੱਤਰ ਦਿਹਾੜੇ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ | ਪਿਛਲੇ ਤਿੰਨ ਦਿਨ ਤੋਂ ਮੰਦਰ ਵਿੱਚ ਸਵਾਮੀ ਦਿਆਲ ਦਾਸ ਬਾਉੜੀ ਸਾਹਿਬ ਵਾਲਿਆਂ ਦੀ ਪ੍ਰੇਰਨਾ ਅਤੇ ਅਸ਼ੀਰਵਾਦ ਸਦਕਾ ਪੂਜਾ ਅਚਾਰੀਆ ਪੰਡਤ ਚੰਦਰ ਕਾਂਤ ਸ਼ਾਸਤਰੀ ਰੋਪੜ ਵਾਲੇ, ਪੰਡਤ ਸੁਨੀਲ ਕੁੜਿਆਲ, ਪੰਡਤ ਪ੍ਰਭਾਕਰ ਸ਼ਰਮਾ, ਪੰਡਤ ਜਤਿੰਦਰ ਸ਼ਰਮਾ ਨੇ ਸ਼ਰਧਾ ਭਾਵਨਾ ਨਾਲ ਕੀਤੀ | ਭਗਵਾਨ ਸ਼ਿਵ ਪਰਿਵਾਰ ਦੀ ਮੂਰਤੀ ਪ੍ਰਤਿਸ਼ਟਾ ਵੇਦੁਕਤ ਮੰਤਰਾਂ ਦੁਆਰਾ ਸੰਪੰਨ ਕਰਕੇ ਯੱਗ ਆਦਿ ਸੰਪੂਰਨ ਹੋਇਆ | ਰਾਮ ਸ਼ਾਹ ਚੇਚੀ ਚੇਅਰਮੈਨ ਪੀ.ਏ.ਡੀ.ਬੀ ਸੂਰਾਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੜੀਏ ਭਗਤਾਂ ਨੇ ਹਰੀਦੁਆਰ ਤੋਂ ਪਵਿੱਤਰ ਜਲ ਲਿਆ ਕਿ ਸ਼ਿਵਲਿੰਗ 'ਤੇ ਚੜ੍ਹਾਇਆ | ਸਮੂਹ ਸ਼ਿਵ ਭਗਤਾਂ ਨੇ ਸ਼ਿਵ ਭੋਲੇ ਭੰਡਾਰੀ ਅਤੇ ਗਨਪਤੀ ਮਹਾਰਾਜ ਦੀਆਂ ਪੁਰਾਣੀਆਂ ਮੂਰਤੀਆਂ ਦੇ ਸਥਾਨ 'ਤੇ ਨਵੀਂਆਂ ਮੂਰਤੀਆਂ ਦੀ ਸਥਾਪਨਾ ਸਵਾਮੀ ਦਿਆਲ ਦਾਸ ਮਹਾਰਾਜ ਬਾਉੜੀ ਸਾਹਿਬ ਵਾਲਿਆਂ ਦੇ ਕਰ ਕਮਲਾਂ ਦੁਆਰਾ ਸ਼ਰਧਾ ਪੂਰਵਕ ਅਤੇ ਵਿਧੀ ਅਨੁਸਾਰ ਕੀਤੀ ਗਈ | ਇਸ ਮੌਕੇ ਸਮੂਹ ਪਿੰਡ ਵਾਸੀ ਠੇਕੇਦਾਰ ਰਾਜ ਕੁਮਾਰ ਚੇਚੀ, ਧਰਮ ਚੰਦ ਕਸਾਣਾ, ਅਸ਼ੋਕ ਕੁਮਾਰ ਕਸਾਣਾ, ਮਾਸਟਰ ਓਮਨਾਥ, ਚੌਧਰੀ ਚਰਨਦਾਸ, ਕਮਲਦੇਵ, ਮਿਸਤਰੀ ਗੁਰਮੀਤ ਸਿੰਘ ਬਿੱਟੂ, ਜਸਵੰਤ ਰਾਏ ਭਗਤ, ਕਮਲ ਕਸਾਣਾ, ਵਿਜੇ ਕੁਮਾਰ, ਰਕੇਸ਼ ਚੰਦ, ਸੁਭਾਸ਼ ਕਾਲਾ, ਸ਼ਾਮ ਲਾਲ ਭੂੰਬਲਾ, ਕੇਵਲ ਕਿ੍ਸ਼ਨ, ਰਾਜੀ ਹਲਵਾਈ, ਵਾਸਦੇਵ ਚੇਚੀ, ਮਿਸਤਰੀ ਗੁਰਮੁਖ ਸਿੰਘ, ਸੁਭਾਸ਼ ਚੰਦਰ ਆਦਿ ਨੇ ਮੰਦਰ ਵਿੱਚ ਹਾਜ਼ਰੀਆਂ ਭਰੀਆਂ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ 22 ਨੂੰ ਦੇਵੇਗੀ ਵਿਧਾਇਕ ਸੁਖਵਿੰਦਰ ਸੁੱਖੀ ਦੇ ਘਰ ਅੱਗੇ ਧਰਨਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਦੂਜੇ ਦਿਨ ਰਾਤਰੀ ਦੇ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।