ਨਵਾਂਸ਼ਹਿਰ, 15 ਫਰਵਰੀ (ਜਸਬੀਰ ਸਿੰਘ ਨੂਰਪੁਰ) - ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਲੰਮੇ ਸਮੇਂ ਤੋਂ ਮਿਹਨਤ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਆਰ. ਕੇ. ਆਰੀਆ ਕਾਲਜ ਦੇ ਖੇਡ ਮੈਦਾਨ ਵਿੱਚ ਵੱਖ-ਵੱਖ ਕਿਸਮ ਦੇ 11 ਬੂਟੇ ਲਗਾਏ ਗਏ | ਇਸ ਮੌਕੇ 'ਤੇ ਸੁਸਾਇਟੀ ਮੈਂਬਰ ਧਰਮਪਾਲ ਬਾਲੀ ਅਤੇ ਸਤਪਾਲ ਸ਼ਰਮਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਬਹੁਤ ਹੀ ਉੱਚੀ ਅਤੇ ਸੁੱਚੀ ਸੇਵਾ ਹੈ | ਦੇਵੀ ਦੇਵਤਿਆਂ ਵਲੋਂ ਜੰਗਲਾਂ ਅਤੇ ਪਹਾੜਾਂ ਵਿੱਚ ਵਾਸ ਕਰਨ ਦਾ ਕਾਰਨ ਸਾਫ਼ ਅਤੇ ਸ਼ੁੱਧ ਵਾਤਾਵਰਣ ਹੋਣਾ ਹੈ | ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਆਕਸੀਜਨ ਭਰਪੂਰ ਵਾਤਾਵਰਣ ਲਈ ਸਾਨੂੰ ਸਭ ਨੂੰ ਮਿਲ ਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਰੁੱਖ ਬਣਨ ਤੱਕ ਸਾਂਭ-ਸੰਭਾਲ ਕਰਨੀ ਚਾਹੀਦੀ ਹੈ | ਮੈਦਾਨ ਵਿੱਚ ਖੇਡ ਰਹੇ ਨੌਜਵਾਨਾਂ ਦਕਸ਼ ਧੀਮਾਨ, ਹਰਫਤਿਹ ਸਿੰਘ, ਪੁਰਸ਼ਾਰਥ ਧੀਮਾਨ ਅਤੇ ਮੋਟੀਵੇਟਰ ਤਰਸੇਮ ਲਾਲ ਕੋਲੋਂ ਬੂਟੇ ਲਗਵਾਏ ਗਏ | ਇਸ ਮੌਕੇ 'ਤੇ ਸੁਸਾਇਟੀ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਸਕੱਤਰ ਤਰਲੋਚਨ ਸਿੰਘ, ਧਰਮਪਾਲ ਬਾਲੀ, ਸੱਤ ਪਾਲ ਸ਼ਰਮਾਂ, ਹਰਫਤਿਹ ਸਿੰਘ ਪੁਰਸ਼ਾਰਥ ਧੀਮਾਨ ਅਤੇ ਦਕਸ਼ ਧੀਮਾਨ ਹਾਜ਼ਰ ਸਨ |