25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਚਾਂਦਪੁਰ ਰੁੜਕੀ ਵਿਖੇ ਸਵ: ਅਮਰਦੀਪ ਸਿੰਘ ਮੀਲੂ (ਗੁਰਜੰਟ ਰੁੜਕੀ) ਦੀ ਯਾਦ 'ਚ ਤੀਸਰਾ ਖ਼ੂਨਦਾਨ ਕੈਂਪ ਲੱਗਿਆ

ਅਜੀਤ ਡੈਸਕ 16-02-2026
ਪੋਜੇਵਾਲ ਸਰਾਂ, 15 ਫਰਵਰੀ (ਨਵਾਂਗਰਾਈਾ) - ਸਮੂਹ ਨਗਰ ਨਿਵਾਸੀਆ ਵਲੋਂ ਸਵ: ਅਮਰਦੀਪ ਸਿੰਘ ਮੀਲੂ (ਗੁਰਜੰਟ ਰੁੜਕੀ) ਦੀ ਯਾਦ ਵਿੱਚ ਪਿੰਡ ਚਾਂਦਪੁਰ ਰੁੜਕੀ ਵਿਖੇ ਤੀਸਰਾ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਪੀ.ਜੀ.ਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਅਰਦਾਸ ਕਰਕੇ ਕੀਤੀ | ਇਸ ਕੈਂਪ ਦੌਰਾਨ 50 ਯੂਨਿਟ ਖੂਨਦਾਨ ਹੋਇਆ | ਇਸ ਕੈਂਪ ਦੌਰਾਨ ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਸ਼ੋਕ ਕੁਮਾਰ ਨਾਨੋਵਾਲ ਸੀਨੀਅਰ ਅਕਾਲੀ ਆਗੂ, ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਸੰਦੀਪ ਭਾਟੀਆ ਸੋਨੂੰ ਭਾਜਪਾ, ਰਾਜਪਰਵਿੰਦਰ ਕੌਰ ਐਸ.ਐਚ.ਓ ਪੋਜੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਕੈਂਪ ਦੌਰਾਨ ਆਏ ਇਨ੍ਹਾਂ ਆਗੂਆਂ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ ਇਸ ਨਾਲ ਅਸੀਂ ਕੀਮਤੀ ਮਨੁੱਖੀ ਜਾਨਾਂ ਬਚਾ ਸਕਦੇ ਹਨ | ਇਸ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਖੂਨਾਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਜਤਿੰਦਰ ਸਿੰਘ ਜਿੰਦੂ ਸਰਪੰਚ, ਰਵਿੰਦਰ ਸਿੰਘ ਰਵੀ ਪ੍ਰਧਾਨ ਗੁਰਦੁਆਰਾ ਕਮੇਟੀ, ਰਣਜੀਤ ਸਿੰਘ ਕਾਕਾ, ਨਰਿੰਦਰ ਸਿੰਘ ਮੀਲੂ, ਦੀਪਾ ਛੋਟੀ ਰੁੜਕੀ, ਗੱਗੀ ਕਾਲਾ, ਬਿੱਟੂ ਭੋਲੇਵਾਲ, ਸਤਪਾਲ ਸਿੰਘ ਸੱਤੀ, ਤਜਿੰਦਰ ਸਿੰਘ ਬੱਬੀ, ਰਜਿੰਦਰ ਸਿੰਘ ਜਿੰਦੀ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਲਧਾਣਾ ਝਿੱਕਾ ਵਿਖੇ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਨਿੱਘੀਆਂ ਯਾਦਾਂ ਛੱਡਦਾ ਸਮਾਪਤ ਅਗਲੀ ਖ਼ਬਰ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।