25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਲਧਾਣਾ ਝਿੱਕਾ ਵਿਖੇ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਨਿੱਘੀਆਂ ਯਾਦਾਂ ਛੱਡਦਾ ਸਮਾਪਤ

ਅਜੀਤ ਡੈਸਕ 16-02-2026
ਬੰਗਾ, 13 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਲੇਜ਼ ਯੂਥ ਕਲੱਬ ਲਧਾਣਾ ਝਿੱਕਾ ਵਲੋਂ ਸਰਪੰਚ ਮੈਡਮ ਸਤਵੰਤ ਕੌਰ, ਗ੍ਰਾਮ ਪੰਚਾਇਤ ਲਧਾਣਾ ਝਿੱਕਾ, ਸਮੂਹ ਪੰਚਾਇਤ ਮੈਂਬਰ, ਕਲੱਬ ਦੇ ਚੇਅਰਮੈਨ ਨਰਿੰਦਰ ਸਿੰਘ ਨਿੰਦੀ, ਵਾਇਸ ਚੇਅਰਮੈਨ ਨਿਰਮਲਜੀਤ ਸਿੰਘ ਸੋਨੂੰ ਝਿੱਕਾ, ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਝਿੱਕਾ ਕੋਚ, ਉੱਘੇ ਐਨ.ਆਰ.ਆਈ ਦਾਨੀ ਸੱਜਣ ਪਿਆਰਾ ਸਿੰਘ ਨੂਰਪੁਰੀ, ਜਥੇਦਾਰ ਮਨਜੀਤ ਸਿੰਘ ਖਾਲਸਾ, ਸਮੂਹ ਐਨ.ਆਰ.ਆਈ ਸੱਜਣ, ਪੰਚਾਇਤ ਮੈਂਬਰਾਨ ਜਿਹਨਾਂ ਵਿਚ ਮੈਡਮ ਕੁਲਦੀਪ ਕੌਰ, ਸਤਨਾਮ ਸਿੰਘ ਝਿੱਕਾ ਮੈਨੇਜਰ, ਜਥੇਦਾਰ ਗੁਰਦੀਪ ਸਿੰਘ ਝਿੱਕਾ, ਮਨਜੀਤ ਸਿੰਘ ਝਿੱਕਾ ਨਾਮਧਾਰੀ, ਮੈਡਮ ਰਵਿੰਦਰ ਕੌਰ, ਮੈਡਮ ਰਿਤੂ ਸੈਣੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 65ਵਾਂ ਫੁੱਟਬਾਲ ਟੂਰਨਾਮੈਂਟ ਧੂਮਧਾਮ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ਦੇ ਸਮਾਪਤੀ ਸਮਾਗਮ 'ਤੇ ਅਨੇਕਾਂ ਸਖਸੀਅਤਾਂ ਨੇ ਹਾਜ਼ਰੀ ਭਰੀ | ਟੂਰਨਾਮੈਂਟ ਦੌਰਾਨ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਐਸ.ਸੀ ਕਮਿਸ਼ਨ ਦੇ ਵਾਈਸ ਚੇਅਰਪਰਸਨ ਮੈਡਮ ਹਰਜੋਤ ਕੌਰ ਲੋਹਟੀਆ, ਸਤਵੀਰ ਸਿੰਘ ਪੱਲੀ-ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ. ਅਮਰੀਕ ਸਿੰਘ ਸੋਢੀ ਸਾਬਕਾ ਕਾਰਜਕਾਰੀ ਸਰਪੰਚ ਲਧਾਣ ਉੱਚਾ, ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ, ਸਤਨਾਮ ਸਿੰਘ ਸੱਤੀ ਆਪ ਆਗੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੰਚ ਸੰਚਾਲਨ ਸੰਦੀਪ ਸ਼ਰਮਾ ਨੇ ਬਾਖੂਬੀ ਨਿਭਾਇਆ | ਇਸ ਫੁੱਟਬਾਲ ਟੂਰਨਾਮੈਂਟ ਵਿੱਚ 28 ਟੀਮਾਂ ਨੇ ਭਾਗ ਲਿਆ | 'ਏ' ਟੀਮ ਦਾ ਫਾਈਨਲ ਮੈਚ ਲਧਾਣਾ ਝਿੱਕਾ ਅਤੇ ਕਾਹਮਾ ਵਿਚਕਾਰ ਹੋਇਆ | ਜਿਸ ਵਿੱਚ ਪੈਨਲਟੀ ਸ਼ੂਟ 'ਚ ਕਾਹਮਾ ਜੇਤੂ ਰਿਹਾ | 'ਸੀ' ਟੀਮ ਦਾ ਮੈਚ ਝਿੱਕਾ ਤੇ ਨੌਰਾ ਪਿੰਡਾਂ ਦੀਆਂ ਟੀਮਾਂ ਵਿਚਕਾਰ ਹੋਇਆ | ਜਿਸ ਵਿੱਚ ਨੌਰਾ ਜੇਤੂ ਰਿਹਾ | ਕੁੜੀਆਂ ਦਾ ਮੈਚ ਲਧਾਣਾ ਝਿੱਕਾ ਅਤੇ ਮੂਸਾਪੁਰ ਦੀਆਂ ਕੁੜੀਆਂ ਦੀ ਟੀਮ ਵਿਚਕਾਰ ਹੋਇਆ | ਜਿਸ ਵਿੱਚ ਦੋਵੇਂ ਟੀਮਾਂ ਨੂੰ ਜੁਆਇੰਟ ਵਿਨਰ ਕਰਾਰ ਦਿੱਤਾ ਗਿਆ | ਲੰਗਰ ਦੀ ਸੇਵਾ ਪਰਮਜੀਤ ਸਿੰਘ ਛੰਮਾ ਅਤੇ ਪੰਚ ਮੈਡਮ ਰੀਤੂ ਸੈਣੀ ਵੱਲੋਂ ਕਰਵਾਈ ਗਈ |
ਪਿਛਲੀ ਖ਼ਬਰ ਚੇਅਰਮੈਨ ਜਲਾਲਪੁਰ ਵਲੋਂ ਰਾਮ ਨਗਰ ਦੀ ਪੰਚਾਇਤ ਨੂੰ 1 ਲੱਖ ਦੀ ਗ੍ਰਾਂਟ ਭੇਟ ਅਗਲੀ ਖ਼ਬਰ ਚਾਂਦਪੁਰ ਰੁੜਕੀ ਵਿਖੇ ਸਵ: ਅਮਰਦੀਪ ਸਿੰਘ ਮੀਲੂ (ਗੁਰਜੰਟ ਰੁੜਕੀ) ਦੀ ਯਾਦ 'ਚ ਤੀਸਰਾ ਖ਼ੂਨਦਾਨ ਕੈਂਪ ਲੱਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।