25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਦੁਆਬਾ ਸੀਨੀਅਰ ਸਿਟੀਜ਼ਨ ਯੂਨਿਟ ਦੀ ਮੀਟਿੰਗ 'ਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ 'ਤੇ ਹੋਈ ਚਰਚਾ

ਅਜੀਤ ਡੈਸਕ 16-02-2026
ਨਵਾਂਸ਼ਹਿਰ, 15 ਫਰਵਰੀ (ਜਸਬੀਰ ਸਿੰਘ ਨੂਰਪੁਰ) - ਮੂਸਾਪੁਰ ਰੋਡ ਸਥਿਤ ਗਊਸ਼ਾਲਾ ਮੰਦਰ ਵਿਖੇ ਦੁਆਬਾ ਸੀਨੀਅਰ ਸਿਟੀਜ਼ਨ ਯੂਨਿਟ ਨਵਾਂਸ਼ਹਿਰ ਦੀ ਇੱਕ ਅਹਿਮ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਜੇ. ਈ. ਸਤਪਾਲ ਭਾਟੀਆ ਵਲੋਂ ਕੀਤੀ ਗਈ | ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਫਗਵਾੜਾ ਤੋਂ ਸੰਸਥਾ ਦੇ ਸਰਪ੍ਰਸਤ ਇੰਜੀਨੀਅਰ ਬਲਵੀਰ ਸਿੰਘ ਅਤੇ ਚੇਅਰਮੈਨ ਬਲਵਿੰਦਰ ਸਿੰਘ ਫੋਰਮੈਨ ਸ਼ਾਮਲ ਹੋਏ | ਮੀਟਿੰਗ ਦੌਰਾਨ ਸੀਨੀਅਰ ਸਿਟੀਜ਼ਨ ਯੂਨਿਟ ਦੇ ਪ੍ਰਧਾਨ ਇੰਜੀਨੀਅਰ ਮਨਜੀਤ ਸਿੰਘ, ਸੇਵਾ ਮੁਕਤ ਮੈਨੇਜਰ ਰੇਸ਼ਮ ਸਿੰਘ ਭੰਗਲ ਅਤੇ ਸਾਬਕਾ ਸਰਕਲ ਪ੍ਰਧਾਨ ਪਰਮਜੀਤ ਸਿੰਘ ਸੈਣੀ ਨੇ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਿਲਾਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ | ਬੁਲਾਰਿਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਲੰਬਿਤ ਪਈਆਂ ਮੰਗਾਂ ਅਤੇ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ | ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਹੋਏ ਸਾਰੇ ਸਾਥੀਆਂ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜੀਨੀਅਰ ਸੁਰਜੀਤ ਸਿੰਘ, ਇੰਜੀ. ਗੁਰਮੇਲ ਸਿੰਘ, ਇੰਜੀ. ਲਖਵੀਰ ਸਿੰਘ, ਇੰਜੀ. ਇਕਬਾਲ ਸਿੰਘ, ਇੰਜੀ. ਮਲਕੀਤ ਸਿੰਘ, ਰਤਨ ਸਿੰਘ, ਹਰੀ ਰਾਮ, ਗਿਆਨ ਚੰਦ, ਮਹਿੰਦਰ ਪਾਲ ਸੋਨਾ, ਪਵਨ ਕੁਮਾਰ ਗੋਗਨਾ, ਰਾਣਾ ਪ੍ਰਤਾਪ ਸਿੰਘ ਭੱਟੀ ਸਰਪੰਚ ਗੋਰਖਪੁਰ, ਸ਼ਾਮ ਲਾਲ ਲਾਈਨਮੈਨ, ਮਲਕੀਤ ਸਿੰਘ ਸਰਪੰਚ ਭੰਗਲ ਕਲਾਂ, ਇੰਜੀ ਤਰਸੇਮ ਸਿੰਘ, ਇੰਜੀ ਚਮਨ ਲਾਲ ਅਤੇ ਜਸਵਿੰਦਰ ਸਿੰਘ ਲਾਈਨਮੈਨ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਭੰਗਲ ਖੁਰਦ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬੰਗਾ 'ਚ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।