ਕਟਾਰੀਆਂ, 17 ਫਰਵਰੀ (ਪ੍ਰੇਮੀ ਸੰਧਵਾਂ)-ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਵਿਖੇ ਗੁਰੂ ਸਾਹਿਬ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਧਾਨ ਜਤਿੰਦਰ ਕੁਮਾਰ ਸੋਨੂੰ ਹੀਰਾ ਅਤੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਜਿਸ 'ਚ ਬਾਬਾ ਧੰਨਾ ਸਿੰਘ ਖਾਲਸਾ 96 ਕਰੋੜੀ ਇੰਟਰਨੈਸ਼ਨਲ ਪੰਥਕ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦਾ ਜਿਥੇ ਸੰਗਤਾਂ ਵਲੋਂ ਵੱਖ-ਵੱਖ ਪੜਾਵਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਉੱਥੇ ਨਗਰ ਕੀਰਤਨ ਨਾਲ ਜੁੜੀਆਂ ਸੰਗਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲੰਗਰ ਛਕਾਏ ਗਏ | ਨਗਰ ਕੀਰਤਨ ਸਵੇਰੇ 10 ਵਜੇ ਦੇ ਕਰੀਬ ਆਰੰਭ ਹੋ ਕੇ ਮੁੜ ਦੇਰ ਰਾਤ ਗੁਰੂ ਘਰ ਵਿਖੇ ਪਹੁੰਚ ਕੇ ਸਮਾਪਤ ਹੋਇਆ | ਸਮਾਗਮ ਦੇ ਦੂਸਰੇ ਦਿਨ ਅਖੰਡ ਪਾਠਾਂ ਦੇ ਭੋਗ ਉਪਰੰਤ ਵੱਖ-ਵੱਖ ਕੀਰਤਨੀ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਐਸ. ਸੀ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਮੈਡਮ ਹਰਜੋਤ ਕੌਰ ਲੋਹਟੀਆ ਨੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ | ਪ੍ਰਧਾਨ ਜਤਿੰਦਰ ਕੁਮਾਰ ਸੋਨੂੰ ਹੀਰਾ, ਸਾਬਕਾ ਪ੍ਰਧਾਨ ਸੰਤ ਹਾਕਮ ਦਾਸ, ਜਸਵੀਰ ਸ਼ੀਰਾ, ਸਰਪੰਚ ਡਾ. ਜਗਨ ਨਾਥ ਹੀਰਾ, ਸੁਰਿੰਦਰ ਪਾਲ ਕੌਲ, ਸਤਪਾਲ ਆਦਿ ਸੇਵਾਦਾਰਾਂ ਵਲੋਂ ਮੈਡਮ ਹਰਜੋਤ ਕੌਰ ਲੋਹਟੀਆ ਅਤੇ ਦਾਨੀ ਸੱਜਣਾਂ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਸੋਨੂੰ ਹੀਰਾ, ਸੁਿਲੰਦਰ ਪਾਲ ਅਹੀਰ, ਸੀਮਾ ਹੀਰਾ, ਅਫਸਰ ਸਤਪਾਲ ਹੀਰਾ, ਸੀਤਲ ਕੌਰ ਹੀਰਾ, ਐਸ. ਕੇ ਬੈਂਸ, ਰੂਪ ਬੈਂਸ, ਭਗਤ ਗੁਰਦਿਆਲ ਚੰਦ, ਰੇਸ਼ਮ ਕੌਰ, ਫਰਿੰਦਰ ਹੀਰਾ, ਸੁਨੀਲ ਹੀਰਾ, ਡਾ. ਸ਼ਿੰਦਰ ਪਾਲ ਹੀਰਾ, ਡਾ. ਸ਼ਿੰਦਰਪਾਲ ਹੀਰਾ, ਮੰਜੂ ਹੀਰਾ, ਪਰਮਜੀਤ ਕੌਰ ਦਾਦਰਾ, ਜੋਗਿੰਦਰ ਕੌਰ ਹੀਰਾ, ਪੁਲਿਸ ਇੰਸਪੈਕਟਰ ਗੁਰਦਿਆਲ ਹੀਰਾ, ਕੁਲਦੀਪ ਕੌਰ ਹੀਰਾ, ਜਸਵੰਤ ਹੀਰਾ, ਪ੍ਰਦੀਪ ਕੌਰ ਹੀਰਾ, ਕਮਲਜੀਤ ਕੌਰ, ਮਨੋਜ ਕੁਮਾਰ ਹੀਰਾ, ਸੋਮਨਾਥ ਹੀਰਾ, ਸਰਬਜੀਤ ਹੀਰਾ, ਇੰਦਰਜੀਤ ਹੀਰਾ, ਜੋਗਿੰਦਰ ਪਾਲ ਹੀਰਾ, ਜਗਤਾਰ ਹੀਰਾ, ਦੇਸ ਰਾਜ ਹੀਰਾ, ਸੀਮਾ ਹੀਰਾ, ਹੰਸ ਰਾਜ ਹੀਰਾ ਆਦਿ ਹਾਜ਼ਰ ਸਨ |