ਸਪੋਰਟਸ ਕਲੱਬ ਮੇਹਲੀ ਵਲੋਂ ਕਰਵਾਏ 4 ਰੋਜ਼ਾ ਹਾਕੀ ਟੂਰਨਾਮੈਂਟ 'ਚ ਘਵੱਦੀ ਦੀ ਟੀਮ ਜੇਤੂ ਰਹੀ
ਅਜੀਤ ਡੈਸਕ
18-02-2026
ਬਹਿਰਾਮ, 17 ਫਰਵਰੀ (ਨਛੱਤਰ ਸਿੰਘ ਬਹਿਰਾਮ)-ਖੇਡਾਂ ਕਰਾਉਣਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਵਧੀਆ ਉਪਰਾਲਾ ਹੈ, ਉਹ ਖੇਡ ਕਲੱਬਾਂ, ਪੰਚਾਇਤਾਂ ਵਧਾਈ ਦੀਆਂ ਪਾਤਰ ਹਨ ਜਿਨ੍ਹਾਂ ਨੌਜਵਾਨਾਂ ਨੂੰ ਖੇਡਾਂ ਵੱਲ ਤੋਰਿਆ ਹੈ ਇਹ ਸ਼ਬਦ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਵਿਧਾਇਕ ਜਲੰਧਰ ਨੇ ਸਪੋਰਟਸ ਕਲੱਬ ਮੇਹਲੀ ਵਲੋਂ ਕਰਵਾਏ ਹਾਕੀ ਟੂਰਨਾਮੈਂਟ ਵਿੱਚ ਜੇਤੂ ਟੀਮਾਂ ਨੂੰ ਇਨਾਮ ਵੰਡਦਿਆਂ ਆਖੇ | ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਅਤੇ ਪੜ੍ਹਾਈ ਲਈ ਵੀ ਪ੍ਰੇਰਿਤ ਕੀਤਾ | ਉਪਰੰਤ ਦਾਨੀ ਸੱਜਣਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਉਕਤ ਟੂਰਨਾਮੈਂਟ 'ਚ ਪਹਿਲਾ ਸੀਨੀਅਰ ਫਾਈਨਲ ਮੈਚ ਘਵੱਦੀ ਤੇ ਸ਼ਰੀਂਹ ਦੀਆਂ ਟੀਮਾਂ 'ਚ ਖੇਡਿਆ ਗਿਆ ਜਿਸ ਵਿੱਚ ਘਵੱਦੀ ਦੀ ਟੀਮ ਜੇਤੂ ਰਹੀ | ਜੂਨੀਅਰ ਫਾਈਨਲ ਮੈਚ ਅੰਡਰ 16 ਔੜ ਤੇ ਮੇਹਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਦੀਪਾ ਮੇਹਲੀ ਨੇ ਜਿੱਥੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ, ਉਥੇ ਖੇਡ ਪ੍ਰੇਮੀਆਂ, ਐਨ. ਆਰ. ਆਈ ਵੀਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਵਿਧਾਇਕ ਜਲੰਧਰ, ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਲਾਲ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ, ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ, ਪ੍ਰਧਾਨ ਗੁਰਦੀਪ ਸਿੰਘ ਦੀਪਾ, ਉੱਪ ਪ੍ਰਧਾਨ ਅਮਨਦੀਪ ਸਿੰਘ ਅਮਨਾ, ਸੈਕਟਰੀ ਜਸਕਰਨ ਸਿੰਘ ਲਾਟੀ, ਖਜ਼ਾਨਚੀ ਸ਼ੇਰਵਿੰਦਰ ਸਿੰਘ ਬੱਗਾ, ਤਰਸੇਮ ਸਿੰਘ ਸੇਮਾ, ਕਲਾਕਾਰ ਸਰਬਜੀਤ ਚੀਮਾ, ਨਵਤੇਜ ਸਿੰਘ ਤੇਜਾ, ਹਰਜਿੰਦਰ ਸਿੰਘ ਕੈਨੇਡਾ, ਮੇਜਰ ਪਿ੍ਤਪਾਲ ਸਿੰਘ, ਕੈਪਟਨ ਪੰਕਜ, ਪਰਮਵੀਰ ਸਿੰਘ ਬਾਠ, ਪ੍ਰੋ.ਨਿਰਮਲ ਸਿੰਘ, ਬਲਜਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |