27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਘੁੰਮਣਾਂ 'ਚ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 18-02-2026
ਘੁੰਮਣਾਂ, 17 ਫਰਵਰੀ (ਮਹਿੰਦਰ ਪਾਲ ਸਿੰਘ)-ਪਿੰਡ ਘੁੰਮਣਾਂ 'ਚ ਦਸਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਐਨ.ਆਰ.ਆਈ, ਗੁਰੂ ਰਵਿਦਾਸ ਸਪੋਰਟਸ ਕਲੱਬ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਦੀ ਅਗਵਾਈ ਚੇਅਰਮੈਨ ਬਲਵੀਰ ਸਿੰਘ ਬੈਂਸ ਕੈਨੇਡਾ, ਪ੍ਰਧਾਨ ਪਾਲ ਸਿੰਘ ਅਤੇ ਕਮਲਜੀਤ ਬੰਗਾ ਦੀ ਸਰਪ੍ਰਸਤੀ ਹੇਠ ਹੋਈ | ਇਸ ਕਬੱਡੀ ਕੱਪ 'ਚ ਅੱਠ ਕਬੱਡੀ ਕਲੱਬਾਂ ਨੇ ਭਾਗ ਲਿਆ ਜਿਸ 'ਚ ਕਲੱਬਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ 'ਚ ਵਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਨੇ ਪਹਿਲਾ ਸਥਾਨ ਹਾਸਲ ਕਰਕੇ ਦੋ ਲੱਖ ਦਾ ਇਨਾਮ ਜਿੱਤਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਨੇ ਦੂਸਰਾ ਸਥਾਨ ਜਿੱਤ ਕੇ ਇੱਕ ਲੱਖ ਪੰਜ ਹਜ਼ਾਰ ਰੁਪਏ ਦਾ ਇਨਾਮ ਜਿੱਤਿਆ | ਗੋਪੀ ਫਰੰਦੀਪੁਰ ਬੈਸਟ ਜਾਫੀ ਤੇ ਪ੍ਰਦੀਪ ਰਾਊਵਾਲ ਬੈਸਟ ਰੇਡਰ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ | ਪ੍ਰਬੰਧਕ ਕਮੇਟੀ ਵੱਲੋਂ ਜੇਤੂ ਕਲੱਬਾਂ ਅਤੇ ਮਹਾਨ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਬਲਵੀਰ ਸਿੰਘ ਬੈਂਸ ਕੈਨੇਡਾ, ਪ੍ਰਧਾਨ ਪਾਲ ਸਿੰਘ, ਕਮਲਜੀਤ ਬੰਗਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿਮਲਾ ਦੇਵੀ, ਬਲਵੀਰ ਕੌਰ ਪ੍ਰਧਾਨ ਮਹਿਲਾ ਵਿੰਗ, ਚੌਧਰੀ ਮੋਹਣ ਲਾਲ ਭਾਜਪਾ ਆਗੂ, ਗੁਰਬਖਸ਼ ਸਿੰਘ ਖਾਲਸਾ, ਸੁਰਜੀਤ ਸਿੰਘ ਮਾਂਗਟ, ਰੇਸ਼ਮ ਸਿੰਘ ਘੁੰਮਣ, ਸਰਪੰਚ ਸੁਖਵਿੰਦਰ ਸਿੰਘ, ਬਿੰਦਰ ਕੈਨੇਡਾ, ਜੀਵਨ ਸਿੰਘ, ਜੋਰਾਵਰ ਸਿੰਘ, ਸੁਖਦੇਵ ਸਿੰਘ ਨੰਬਰਦਾਰ ਮੇਹਲੀਆਣਾ, ਮਾਸਟਰ ਦੇਸ ਰਾਜ, ਬਲਜਿੰਦਰ ਘੁੰਮਣ, ਬਲਵੀਰ ਸਿੰਘ, ਧਰਮਾ ਬੈਂਸ, ਮੈਡਮ ਇੰਦਰਜੀਤ ਕੌਰ, ਵਿਜੈ ਤੇਜ਼ੀ, ਅਸ਼ੀਸ਼ ਬੰਗਾ, ਨਵਦੀਪ ਸਿੰਘ ਅਨੋਖਰਵਾਲ, ਇੰਦਰਜੀਤ ਅਮਰੀਕਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਅਖੰਡ ਪਾਠ ਦੇ ਭੋਗ ਅੱਜ ਪਾਏ ਜਾਣਗੇ-ਪ੍ਰਬੰਧਕ ਕਮੇਟੀ ਪਿੰਡ ਰਾਏਪੁਰ ਡੱਬਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰ... ਅਗਲੀ ਖ਼ਬਰ ਬਜ਼ੁਰਗਾਂ ਦੀ ਸਾਂਭ-ਸੰਭਾਲ ਸੰਬੰਧੀ ਆਸ਼ਾ ਵਰਕਰਾਂ ਦਾ ਸੁੱਜੋਂ 'ਚ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।