27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬਜ਼ੁਰਗਾਂ ਦੀ ਸਾਂਭ-ਸੰਭਾਲ ਸੰਬੰਧੀ ਆਸ਼ਾ ਵਰਕਰਾਂ ਦਾ ਸੁੱਜੋਂ 'ਚ ਸਿਖਲਾਈ ਕੈਂਪ

ਅਜੀਤ ਡੈਸਕ 18-02-2026
ਬੰਗਾ, 17 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਚਰਨਜੀਤ ਕੁਮਾਰ ਐਸ.ਐਮ.ਓ ਸੁੱਜੋਂ ਦੀ ਅਗਵਾਈ 'ਚ ਸਿਵਲ ਹਸਪਤਾਲ ਸੁੱਜੋਂ ਵਿਖੇ ਸਮੂਹ ਆਸ਼ਾ ਫੈਸੀਲੀਟੇਟਰਾਂ ਅਤੇ ਆਸ਼ਾ ਵਰਕਰਾਂ ਦਾ 'ਬਜ਼ੁਰਗਾਂ ਦੀ ਸਾਂਭ - ਸੰਭਾਲ' ਵਿਸ਼ੇ 'ਤੇ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਸੀਨੀਅਰ ਪ੍ਰੋਗਰਾਮ ਮੈਨੇਜਰ ਡਾ. ਅਭਿਸ਼ੇਕ ਗੁਲੇਰੀਆ ਨੇ ਦੱਸਿਆ ਕਿ ਬਜ਼ੁਰਗਾਂ ਦੀ ਸਾਂਭ-ਸੰਭਾਲ ਵਿੱਚ ਆਸ਼ਾ ਵਰਕਰਾਂ ਮਹੱਤਵਪੂਰਵ ਰੋਲ ਨਿਭਾ ਸਕਦੀਆਂ ਹਨ | ਆਸ਼ਾ ਵਰਕਰਾਂ ਆਪਣੇ ਟੂਰ ਦੌਰਾਨ ਹਰ ਇਕ ਘਰ ਦੇ ਮੈਂਬਰਾਂ ਨੂੰ ਮਿਲਦੇ ਹਨ | ਜਿਸ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਿਲ ਹੁੰਦੇ ਹਨ | ਉਹ ਆਪਣੀ ਵਿਜਟ ਦੌਰਾਨ ਬਜ਼ੁਰਗਾਂ ਦੀ ਸਮੇਂ ਸਿਰ ਸਕ੍ਰੀਨਗ ਕਰਕੇ ਉਹਨਾਂ ਨੂੰ ਪਿੰਡ ਪੱਧਰ 'ਤੇ ਸੇਵਾਵਾਂ ਦੇ ਸਕਦੀਆਂ ਹਨ | ਉਨ੍ਹਾਂ ਤੱਕ ਦਵਾਈਆਂ ਤੇ ਹੋਰ ਸਿਹਤ ਸਹੂਲਤਾਂ ਸੌਖਿਆਂ ਹੀ ਪਹੁੰਚਾ ਸਕਦੀਆਂ ਹਨ | ਇਸ ਮੌਕੇ ਡਾ. ਚਰਨਜੀਤ ਕੁਮਾਰ ਐਸ. ਐਮ. ਓ. ਸੁੱਜੋਂ, ਰਾਜ ਕੁਮਾਰ ਹੰਸ ਬਲਾਕ ਐਕਸਟੈਂਸ਼ਨ ਅਜੂਕੇਟਰ, ਆਸ਼ਾ ਫਸੀਲੀਟੇਟਰ ਅਤੇ ਸਮੂਹ ਆਸ਼ਾ ਵਰਕਰਾਂ ਹਾਜ਼ਰ ਸਨ |
ਪਿਛਲੀ ਖ਼ਬਰ ਘੁੰਮਣਾਂ 'ਚ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਬ੍ਰਹਮਚਾਰੀ ਸਪੋਰਟਸ ਐਂਡ ਵੈੱਲਫੇਅਰ ਯੂਥ ਕਲੱਬ ਵਲੋਂ ਕਰਵਾਇਆ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।