16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸਿਹਤ ਵਿਭਾਗ ਗੁਣਵੱਤਾਪੂਰਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ -ਸਿਵਲ ਸਰਜਨ

ਅਜੀਤ ਡੈਸਕ 19-02-2026
ਨਵਾਂਸ਼ਹਿਰ, 18 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਆਯੂਸ਼ਮਾਨ ਆਰੋਗਿਆ ਕੇਂਦਰ-ਸਬ ਹੈਲਥ ਸੈਂਟਰ ਕੋਟ ਰਾਂਝਾ ਨੂੰ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ ਐੱਨ.ਕਿਊ.ਏ.ਐੱਸ ਅਧੀਨ ਕੁਆਲਿਟੀ ਸਰਟੀਫਾਈਡ” ਦਾ ਦਰਜਾ ਪ੍ਰਾਪਤ ਹੋਇਆ ਹੈ | ਇਹ ਸਰਟੀਫਿਕੇਸ਼ਨ ਨੈਸ਼ਨਲ ਹੈਲਥ ਸਿਸਟਮਜ਼ ਰਿਸੋਰਸ ਸੈਂਟਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਵੱਲੋਂ ਕੀਤੀ ਗਈ ਵਰਚੁਅਲ ਅਸੈਸਮੈਂਟ ਤੋਂ ਬਾਅਦ ਪ੍ਰਦਾਨ ਕੀਤੀ ਗਈ ਹੈ | ਆਯੂਸ਼ਮਾਨ ਆਰੋਗਿਆ ਕੇਂਦਰ-ਸਬ ਹੈਲਥ ਸੈਂਟਰ ਕੋਟ ਰਾਂਝਾ ਦੀ ਅਸੈਸਮੈਂਟ 20 ਦਸੰਬਰ 2025 ਨੂੰ ਵਰਚੁਅਲ ਮੋਡ ਰਾਹੀਂ ਕੀਤੀ ਗਈ, ਜਿਸ ਦੌਰਾਨ ਕੇਂਦਰ ਨੇ 7 ਲਾਜ਼ਮੀ ਸੇਵਾ ਪੈਕੇਜਾਂ ਅਧੀਨ ਆਪਣੀ ਕਾਰਗੁਜ਼ਾਰੀ ਪੇਸ਼ ਕੀਤੀ | ਕੇਂਦਰ ਨੂੰ ਕੁੱਲ 91.78 ਫੀਸਦੀ ਅੰਕ ਪ੍ਰਾਪਤ ਹੋਏ, ਜੋ ਕਿ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਪੁਸ਼ਟੀ ਕਰਦੇ ਹਨ | ਇਸ ਪ੍ਰਾਪਤੀ ਨਾਲ ਕੇਂਦਰ ਨੇ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੇ ਮਿਆਰ ਨੂੰ ਹੋਰ ਮਜ਼ਬੂਤ ਕੀਤਾ ਹੈ | ਸਿਵਲ ਸਰਜਨ ਡਾ. ਸਿੰਘ ਨੇ ਦੱਸਿਆ ਕਿ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ ਐੱਨ.ਕਿਊ.ਏ.ਐੱਸ ਅਧੀਨ ਮੁਲਾਂਕਣ ਦੌਰਾਨ ਮਰੀਜ਼ ਸੁਰੱਖਿਆ, ਸਾਫ-ਸਫ਼ਾਈ, ਇੰਫੈਕਸ਼ਨ ਕੰਟਰੋਲ, ਦਵਾਈਆਂ ਦੀ ਉਪਲੱਬਧਤਾ, ਰਿਕਾਰਡ ਰੱਖ-ਰਖਾਅ, ਮਰੀਜ਼ ਸੰਤੁਸ਼ਟੀ ਅਤੇ ਪ੍ਰਬੰਧਕੀ ਪ੍ਰਣਾਲੀ ਵਰਗੇ ਮਾਪਦੰਡਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਂਦੀ ਹੈ | ਆਯੂਸ਼ਮਾਨ ਆਰੋਗਿਆ ਕੇਂਦਰ ਸਬ-ਹੈਲਥ ਸੈਂਟਰ ਕੋਟ ਰਾਂਝਾ ਨੇ ਹਰ ਖੇਤਰ ਵਿੱਚ ਉੱਚ ਮਿਆਰ ਦਰਸਾਇਆ ਹੈ | ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਸਿਹਤ ਕੇਂਦਰਾਂ ਨੂੰ ਵੀ ਇਸ ਪ੍ਰਾਪਤੀ ਤੋਂ ਪ੍ਰੇਰਣਾ ਲੈ ਕੇ ਐੱਨ.ਕਿਊ.ਏ.ਐੱਸ ਸਰਟੀਫਿਕੇਸ਼ਨ ਲਈ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਸੂਬੇ ਭਰ ਵਿੱਚ ਗੁਣਵੱਤਾ ਯੁਕਤ ਸਿਹਤ ਸੇਵਾਵਾਂ ਦਾ ਵਿਸਥਾਰ ਹੋ ਸਕੇ |
ਪਿਛਲੀ ਖ਼ਬਰ ਮਨਕੀਰਤ ਔਲਖ ਦਾ 'ਅਸਲ੍ਹਾ' ਚੈੱਕ ਕਰਨ ਲੱਗੀ ਪੁਲਿਸ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਹਲਕਾ ਬਲਾਚੌਰ ਦਾ ਇੰਚਾਰਜ ਜਲਦੀ ਲਗਾਵੇ-ਦਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।