23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਕਥਿਤ ਦੋਸ਼ੀ ਕਾਬੂ

ਅਜੀਤ ਡੈਸਕ 20-02-2026
ਨਵਾਂਸ਼ਹਿਰ, 19 ਫਰਵਰੀ (ਜਸਬੀਰ ਸਿੰਘ ਨੂਰਪੁਰ)-ਪੁਲਿਸ ਪਾਰਟੀ ਨੇ ਦੋ ਗ੍ਰਾਮ ਹੈਰੋਇਨ ਸਮੇਤ ਇੱਕ ਨੂੰ ਕਾਬੂ ਕੀਤਾ | ਏ.ਐਸ.ਆਈ ਰਵੀ ਕੁਮਾਰ ਅਨੁਸਾਰ ਉਹ ਮਹਿੰਦੀਪੁਰ ਬਾਈਪਾਸ ਤੋਂ ਕਲੱਰਾ ਮੁਹੱਲਾ ਸਾਈਡ ਨੂੰ ਜਾ ਰਿਹਾ ਸੀ ਤਾਂ ਸੜਕ ਦੇ ਕਿਨਾਰੇ ਇਕ ਨੌਜਵਾਨ ਪੈਦਲ ਆਉਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਆਪਣੇ ਹੱਥ ਵਿੱਚ ਫੜ੍ਹੀ ਇਕ ਪਾਰਦਰਸ਼ੀ ਲਿਫਾਫੀ ਸੜਕ ਕਿਨਾਰੇ ਸੁੱਟ ਦਿੱਤੀ | ਜਿਸ ਨੇ ਆਪਣਾ ਨਾਮ ਮੁਹੰਮਦ ਰਿਜਵਾਨ ਪੁੱਤਰ ਨੂਰ ਮੁਹੰਮਦ ਵਾਸੀ ਸਾਹਿਬਗੰਜ ਥਾਣਾ ਰਾਜਮਹਲ ਜ਼ਿਲ੍ਹਾ ਸਾਹਿਬਗੰਜ, ਝਾਰਖੰਡ ਹਾਲ ਵਾਸੀ ਬੈਕ ਸਾਈਡ ਟਾਹਲੀ ਸਾਹਿਬ ਗੁਰਦੁਆਰਾ ਗੜ੍ਹਸ਼ੰਕਰ ਰੋਡ ਨਵਾਸ਼ਹਿਰ ਥਾਣਾ ਸਿਟੀ ਨਵਾਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਜਿਸ ਵੱਲੋ ਸੁੱਟੀ ਹੋਈ ਲਿਫਾਫੀ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ, ਜਿਸ ਦਾ ਕੰਪਿਊਟਰ ਕੰਡੇ ਨਾਲ ਵਜਨ ਕਰਨ 'ਤੇ 02 ਗ੍ਰਾਮ ਹੈਰੋਇਨ ਬਰਾਮਦ ਹੋਈ |
ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ
ਨਵਾਂਸ਼ਹਿਰ- ਏ.ਐਸ.ਆਈ ਸੁਦਾਗਰ ਸਿੰਘ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਦੇ ਥਾਣਾ ਰਾਹੋਂ ਤੋਂ ਘੱਕੇਵਾਲ ਰੋਡ ਹੁੰਦੇ ਹੋਏ, ਉਪਲ ਫਾਰਮ ਹੋ ਕੇ ਰਾਹੋਂ-ਨਵਾਂਸ਼ਹਿਰ ਮੇਨ ਰੋਡ ਵੱਲ ਨੂੰ ਜਾ ਰਹੇ ਸੀ ਤਾਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਆਪਣੇ ਨਜਦੀਕ ਆਉਂਦੇ ਦੇਖ ਘਬਰਾ ਕੇ ਨਾਲ ਇੱਕ ਵਜ਼ਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਸੜਕ ਕਿਨਾਰੇ ਘਾਹ ਫੂਸ 'ਚ ਸੁੱਟ ਦਿੱਤੀ | ਜਿਸਨੇ ਆਪਣਾ ਨਾਮ ਹਰਦੀਪ ਕੁਮਾਰ ਉਰਫ ਦੀਪਾ ਪੁੱਤਰ ਬਲਦੇਵ ਰਾਮ ਵਾਸੀ ਬਹਿਲੂਰ ਕਲਾਂ, ਥਾਣਾ ਰਾਹੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਉਸ ਦੀ ਤਲਾਸ਼ੀ ਦੌਰਾਨ 20 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ |
ਨਸ਼ੀਲੇ ਟੀਕੇ ਅਤੇ ਪਸਤੌਲ ਸਮੇਤ ਕਾਬੂ
ਨਵਾਂਸ਼ਹਿਰ - ਏ.ਐਸ.ਆਈ ਨਿਰਮਲ ਸਿੰਘ ਅਨੁਸਾਰ ਉਹ ਸੀ.ਆਈ.ਏ. ਸਟਾਫ਼ ਤੋਂ ਕਸਬਾ ਬੰਗਾ ਤੋਂ ਹੁੰਦੇ ਹੋਏ ਪਿੰਡ ਢਾਹਾਂ ਤੋਂ ਜੰਡਿਆਲਾ ਵੱਲ ਨੂੰ ਜਾ ਰਹੇ ਸੀ ਸਾਹਮਣੇ ਤੋਂ ਇਕ ਸਕਾਰਪੀਓ ਗੱਡੀ ਰੰਗ ਚਿੱਟਾ ਬਿਨਾ ਨੰਬਰੀ ਆਉਂਦੀ ਦਿਖਾਈ ਦਿੱਤੀ, ਉਸਨੂੰ ਰੋਕਿਆ ਤੇ ਜਲਦੀ ਨਾਲ ਗੱਡੀ ਵਿਚੋਂ ਉੱਤਰ ਕੇ ਸਮੇਤ ਸਾਥੀ ਕਰਮਚਾਰੀਆਂ ਦੇ ਉਸ ਗੱਡੀ ਵੱਲ ਨੂੰ ਵਧੇ ਤਾਂ ਸਕਾਰਪੀਓ ਗੱਡੀ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਗੱਡੀ ਦੀਆਂ ਬਾਰੀਆਂ ਖੋਲ੍ਹ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੇ ਚਾਲਕ ਨੇ ਆਪਣਾ ਨਾਮ ਸਤਵਿੰਦਰ ਸਿੰਘ ਉਰਫ ਕਾਕਾ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਜਾਰੀ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼.ਭ.ਸ਼ ਨਗਰ, ਨਾਲ ਵਾਲੀ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਗੁਰਪ੍ਰੀਤ ਦਾਦਰੀ ਉਰਫ ਪਿੰ੍ਰਸ ਉਰਫ ਸੱਪ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰ: 01 ਨਵੀਂ ਅਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਜ਼ਿਲ੍ਹਾ ਸ਼.ਭ.ਸ਼ ਨਗਰ ਅਤੇ ਪਿਛਲੀ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਅਸ਼ੀਸ਼ ਉਰਫ ਅਭੀ ਉਰਫ ਅਭੈ ਪੁੱਤਰ ਵਿਜੇ ਵਾਸੀ ਪ੍ਰੀਤੀ ਮਹੰਤ ਵਾਲੀ ਗਲੀ, ਨਵੀਂ ਅਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਜ਼ਿਲ੍ਹਾ ਸ਼.ਭ.ਸ਼ ਨਗਰ ਦੱਸਿਆ | ਗੱਡੀ ਦੀ ਤਲਾਸ਼ੀ ਕਰਨ 'ਤੇ ਡੈਸ਼ ਬੋਰਡ ਵਿਚੋਂ ਇਕ ਹਲਕੇ ਪੀਲੇ ਰੰਗ ਦਾ ਮੋਮੀ ਲਿਫਾਫਾ ਬ੍ਰਾਮਦ ਹੋਇਆ ਜਿਸਨੂ ਚੈਕ ਕਰਨ 'ਤੇ ਉਸ ਵਿਚੋਂ 15 ਨਸ਼ੀਲੇ ਟੀਕੇ ਬਿਨਾ ਮਾਰਕਾ, 04 ਗ੍ਰਾਮ ਹੈਰੋਇਨ ਬ੍ਰਾਮਦ ਹੋਏ | ਗੱਡੀ ਸਕਾਰਪੀਓ ਦੀ ਪਿਛਲੀ ਸੀਟ ਦੀ ਤਲਾਸ਼ੀ ਕਰਨ 'ਤੇ ਗੱਡੀ ਦੀ ਕਲੀਂਡਰ ਸੀਟ ਦੇ ਮਗਰ ਬਣੀ ਜੇਬ ਵਿਚੋਂ ਇਕ ਦੇਸੀ ਪਿਸਟਲ ਰੰਗ ਸਿਲਵਰ ਬਿਨਾ ਮਾਰਕਾ ਜਿਸ ਨੂੰ ਮੈਗਜੀਨ ਲੱਗਾ ਹੋਇਆ ਬ੍ਰਾਮਦ ਹੋਇਆ |
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ਕਿ੍ਕਟ ਸੀਰੀਜ਼ 3-0 ਨਾਲ ਜਿੱਤੀ ਅਗਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।