ਬੰਗਾ, 19 ਫਰਵਰੀ (ਧਰਮਵੀਰ ਪਾਲ)-ਗੁਰੂ ਨਾਨਕ ਕਾਲਜ ਫਾਰ ਵੁਮੈਨ ਬੰਗਾ ਵਿਖੇ 2 ਰੋਜ਼ਾ ਅਥਲੈਟਿਕ ਮੀਟ ਕਰਵਾਈ ਗਈ | ਜਿਸ 'ਚ ਵਿਦਿਆਰਥਣਾਂ ਵਲੋਂ 100 ਮੀਟਰ, 200 ਮੀਟਰ, 400 ਮੀਟਰ, ਗੋਲਾ ਸੁੱਟਣਾ, ਡਿਸਕਸ ਥਰੋ, ਲੰਬੀ ਛਾਲ ਆਦਿ ਖੇਡਾਂ ਕਰਵਾਈਆਂ ਗਈਆਂ | ਸਾਲਾਨਾ ਅਥਲੈਟਿਕ ਮੀਟ ਦੀ ਪ੍ਰਧਾਨਗੀ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਸਰਦਾਰ ਮਨਦੀਪ ਸਿੰਘ ਵਲੋਂ ਕੀਤੀ ਗਈ | ਅਥਲੈਟਿਕ ਮੀਟ 'ਚ ਪ੍ਰੋਫੈਸਰ ਦਕਸ਼ ਸ਼ਰਮਾ ਦੀ ਅਗਵਾਈ 'ਚ ਵਿਦਿਆਰਥਣਾਂ ਵਲੋਂ ਮਾਰਚ ਪਾਸ ਕੀਤਾ ਗਿਆ ਅਤੇ ਨਸ਼ੇ ਰਹਿਤ ਖੇਡਣ ਦੀ ਸ਼ਪਥ ਵੀ ਲਈ ਗਈ | ਇਸ ਮੌਕੇ ਬੀ.ਸੀ.ਏ ਸਮੈਸਟਰ ਚੌਥਾ ਦੀ ਵਿਦਿਆਰਥਣ ਨੇ ਬੈਸਟ ਐਥਲੀਟ ਦੀ ਟਰਾਫੀ ਜਿੱਤੀ | ਇਸ ਮੌਕੇ ਕਾਲਜ ਪਿ੍ੰਸੀਪਲ ਸ੍ਰੀਮਤੀ ਮੀਨੂ ਭੋਲਾ ਨੇ ਵਿਦਿਆਰਥਣਾਂ ਨੂੰ ਖੇਡਾਂ ਨਾਲ ਜੁੜੇ ਰਹਿਣ ਲਈ ਕਿਹਾ ਉਹਨਾਂ ਕਿਹਾ ਕਿ ਵਿਦਿਆਰਥੀ ਵਰਗ ਵਿੱਚ ਖੇਡਾਂ ਦਾ ਮਹੱਤਵ ਹੈ ਕਿਉਂਕਿ ਖੇਡਾਂ ਨਾਲ ਵਿਦਿਆਰਥੀ ਮਾਨਸਿਕ ਤੌਰ 'ਤੇ ਸਿਹਤਮੰਦ ਰਹਿੰਦਾ ਹੈ | ਜਿਸ ਸਦਕਾ ਉਹ ਪੜ੍ਹਾਈ ਵਿੱਚ ਅੱਗੇ ਰਹੇਗਾ | ਇਸ ਮੌਕੇ ਕਾਲਜ ਪ੍ਰਧਾਨ ਸ੍ਰੀਮਤੀ ਜਸਵੰਤ ਕੌਰ ਨੇ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕੀਤੀ | ਉਹਨਾਂ ਕਿਹਾ ਕਿ ਸਿਹਤਮੰਦ ਸਰੀਰ ਹੀ ਅਜੋਕੇ ਸਮੇਂ ਵਿੱਚ ਜੀਵਨ ਦੀਆਂ ਕਦਰਾਂ ਕੀਮਤਾਂ ਸਦਕਾ ਆਪਣੇ ਜਿੰਦਗੀ ਦੇ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ | ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ |