22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰਾਜਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੱਲੋਵਾਲ ਵਿਖੇ ਧਾਰਮਿਕ ਦੀਵਾਨ ਸਜਾਇਆ

ਅਜੀਤ ਡੈਸਕ 20-02-2026
ਮੁਕੰਦਪੁਰ, 19 ਫਰਵਰੀ (ਅਮਰੀਕ ਸਿੰਘ ਢੀਂਡਸਾ)-ਨਾਭ ਕੰਵਲ ਰਾਜਾ ਸਾਹਿਬ ਦਾ 164ਵਾਂ ਜਨਮ ਦਿਵਸ ਗੁਰਦੁਆਰਾ ਨਾਨਕੇ ਘਰ ਰਾਜਾ ਸਾਹਿਬ ਬੱਲੋਵਾਲ ਵਿਖੇ ਮਨਾਇਆ ਗਿਆ | ਤਿੰਨ ਲੜੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ | ਤੀਸਰੀ ਅਤੇ ਆਖਰੀ ਲੜੀ ਦੇ ਭੋਗ ਦੀ ਅਰਦਾਸ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਦੀਵਾਨ ਸਜਾਏ ਗਏ | ਜਿਸ ਦੌਰਾਨ ਮਸ਼ਹੂਰ ਕਵੀਸ਼ਰ ਪੰਡਿਤ ਸੋਮਨਾਥ ਰੋਡਿਆਂ ਵਾਲੇ, ਢਾਡੀ ਮੇਜਰ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਵਾਲੇ ਅਤੇ ਸਮਰਾਏ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਕੈਨੇਡਾ ਤੋਂ ਆ ਕੇ ਰਾਜਾ ਸਾਹਿਬ ਜੀ ਦੇ ਗੁਣਗਾਨ ਕੀਤੇ | ਇਸ ਮੌਕੇ ਬੀਤੇ ਦਿਨੀ ਰਾਜਾ ਸਾਹਿਬ ਜੀ ਦੇ ਅਸਥਾਨਾਂ ਬਾਰੇ ਕੀਤੇ ਕੂੜ ਪ੍ਰਚਾਰ ਦੀ ਨਿੰਦਾ ਕਰਦਿਆਂ ਵੱਖ-ਵੱਖ ਪ੍ਰਚਾਰਕਾਂ ਵੱਲੋਂ ਗੁਰੂ ਘਰ ਦੇ ਨਿੰਦਕਾਂ ਨੂੰ ਮੂੰਹ ਨਾ ਲਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਇਹ ਲੋਕ ਪੂਰਨ ਬ੍ਰਹਮ ਗਿਆਨੀਆਂ ਦਾ ਸਤਿਕਾਰ ਕਰਨ ਦੀ ਹੈਸੀਅਤ ਨਹੀਂ ਰੱਖਦੇ | ਸਮਰਾਏ ਵਾਲੇ ਜਥੇ ਨੇ ਰਾਜਾ ਸਾਹਿਬ ਪ੍ਰਤੀ ਆਪਣੀ ਆਸਥਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਅਸਥਾਨ ਤੋਂ ਉਹ ਕੁੱਝ ਪ੍ਰਾਪਤ ਹੋਇਆ ਜਿਸ ਦੀ ਉਨ੍ਹਾਂ ਕਦੇ ਕਾਮਨਾ ਵੀ ਨਹੀਂ ਸੀ ਕੀਤੀ | ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕੇ ਘਰ ਬੱਲੋਵਾਲ ਵੱਲੋਂ ਆਏ ਹੋਏ ਢਾਡੀ ਜਥਿਆਂ ਅਤੇ ਹੋਰ ਧਾਰਮਿਕ ਸ਼ਖਸ਼ੀਅਤ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਸਾਰਾ ਦਿਨ ਸੰਗਤਾਂ ਦੇ ਛਕਣ ਵਾਸਤੇ ਚਾਹ ਪਕੌੜੇ ਤੋਂ ਇਲਾਵਾ ਵੱਖ-ਵੱਖ ਰਸਦਾਂ ਫਲ ਫਰੂਟ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਇਲਾਕੇ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਨਾਮ ਲੇਵਾ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਆਪ ਨੂੰ ਵਡਭਾਗੀ ਹੋਣ ਦਾ ਮਾਣ ਮਹਿਸੂਸ ਕੀਤਾ |
ਪਿਛਲੀ ਖ਼ਬਰ ਡਾ. ਅੰਬੇਡਕਰ ਭਵਨ ਸੂੰਢ ਵਿਖੇ ਲਗਾਏ ਗਏ ਜਨਰਲ ਕੈਂਪ ਦੌਰਾਨ 733 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।