22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡਾ. ਅੰਬੇਡਕਰ ਭਵਨ ਸੂੰਢ ਵਿਖੇ ਲਗਾਏ ਗਏ ਜਨਰਲ ਕੈਂਪ ਦੌਰਾਨ 733 ਮਰੀਜ਼ਾਂ ਦੀ ਜਾਂਚ

ਅਜੀਤ ਡੈਸਕ 20-02-2026
ਕਟਾਰੀਆਂ, 19 ਫਰਵਰੀ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਸਤਿਕਾਰਯੋਗ ਸਵ. ਕਰਤਾਰ ਚੰਦ ਕਲੇਰ ਤੇ ਸਤਿਕਾਰਯੋਗ ਹਰਬਲਾਸ ਬੰਗੜ ਦੀ ਯਾਦ ਨੂੰ ਤਰੋਤਾਜ਼ਾ ਰੱਖਣ ਦੇ ਉਦੇਸ਼ ਨਾਲ ਉਨ੍ਹਾਂ ਦੇ ਸਮੁੱਚੇ ਕਲੇਰ ਅਤੇ ਬੰਗੜ ਪਰਿਵਾਰ ਦੀ ਸਹਾਇਤਾ ਨਾਲ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ-ਮੈਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਅੱਖਾਂ ਤੇ ਕੈਂਸਰ ਦੀ ਜਾਂਚ ਸੰਬੰਧੀ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦੌਰਾਨ ਕਰੀਬ 733 ਮਰੀਜ਼ਾਂ ਦੀਆਂ ਵੱਖ- ਵੱਖ ਬਿਮਾਰੀਆਂ ਸੰਬੰਧੀ, ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਰਾਜਨ ਆਈ ਕੇਅਰ ਹਸਪਤਾਲ ਹਰਿਗੋਬਿੰਦ ਨਗਰ ਦੀ ਸਮੁੱਚੀ ਟੀਮ ਵਲੋਂ ਜਾਂਚ ਕੀਤੀ ਗਈ ਅਤੇ ਕੈਂਪ ਦੌਰਾਨ ਆਪ੍ਰੇਸ਼ਨਾਂ ਲਈ ਚੁਣੇ ਕਰੀਬ 33 ਮਰੀਜ਼ਾਂ ਦੀਆਂ ਅੱਖਾਂ ਦੇ ਡਾ. ਰਾਜਨ ਵਲੋਂ ਆਪ੍ਰੇਸ਼ਨ ਕਰਕੇ ਲੈਨਜ਼ ਮੁਫ਼ਤ ਪਾਏ ਜਾਣਗੇ | ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਡਾਕਟਰੀ ਟੀਮ ਦਾ ਧੰਨਵਾਦ ਕੀਤਾ ਗਿਆ | ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਪ੍ਰਵੀਨ ਬੰਗਾ ਤੇ ਹਰਬਲਾਸ ਬਸਰਾ ਨੇ ਦੱਸਿਆ ਕਿ ਕੈਂਪ ਦਾ ਸਾਰਾ ਖਰਚਾ ਉਪਰੋਕਤ ਪਰਿਵਾਰਾਂ ਵਲੋਂ ਕੀਤਾ ਗਿਆ | ਕੈਂਪ ਦਾ ਉਦਘਾਟਨ ਸੁਰਿੰਦਰ ਕੁਮਾਰ ਝੱਲੀ, ਜਸਪਾਲ ਸਿੰਘ ਯੂ. ਕੇ, ਧਰਮਪਾਲ, ਮਹਿੰਦਰ ਕੌਰ ਬੰਗਾ, ਨਰੇਸ਼ ਬੰਗਾ, ਤਰਸੇਮ ਕੌਲ ਆਦਿ ਪਤਵੰਤ ਸੱਜਣਾਂ ਵਲੋਂ ਕੀਤਾ ਗਿਆ | ਇਸ ਮੌਕੇ ਭੰਤੇ ਵਿਨੈ ਥੋਰੋ, ਸਕੱਤਰ ਇੰਦਰਜੀਤ ਅਟਾਰੀ, ਮਹੇਸ਼ ਕੁਮਾਰ, ਅਮਰ ਚੰਦ ਅਟਾਰੀ, ਪਿੰ੍ਰ. ਮਨਜੀਤ ਸਿੰਘ ਲੌਂਗੀਆ, ਵਾਈਸ ਪਿ੍ੰ. ਅੰਜਲੀ, ਮਨਜੋਤ ਲੌਂਗੀਆ, ਪ੍ਰਵੀਨ ਬੰਗਾ, ਹਰਮਨ ਸੂੰਢ, ਰੁਪਿੰਦਰਦੀਪ ਕੌਰ, ਬੀ. ਕੇ ਰੱਤੂ, ਬਲਵਿੰਦਰ ਕੁਮਾਰ ਰੱਤੂ ਫਗਵਾੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੌਰਾ ਵਿਖੇ ਸੰਤ ਬਾਬਾ ਸੇਵਾ ਸਿੰਘ ਯਾਦਗਾਰੀ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੋਕਤ ਨਾਲ ਸਮਾਪਤ ਅਗਲੀ ਖ਼ਬਰ ਰਾਜਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੱਲੋਵਾਲ ਵਿਖੇ ਧਾਰਮਿਕ ਦੀਵਾਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।