14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਲਾਇਨਜ਼ ਕਲੱਬ ਵਲੋਂ ਧੀਰਜ ਮੱਕੜ ਦੇ ਜਨਮ ਦਿਨ 'ਤੇ ਕੰਬਲ ਵੰਡੇ

ਅਜੀਤ ਡੈਸਕ 21-02-2026
ਬੰਗਾ, 20 ਫਰਵਰੀ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਦੀ ਕਲੱਬ ਹਾਉਸ ਮੀਟਿੰਗ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਸਵਿਧਾਨ ਮੁਤਾਬਕ ਕੀਤੀ ਗਈ | ਇਸ ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਜ਼ੋਨ ਚੇਅਰਮੈਨ ਲਾਇਨ ਧਰਮਿੰਦਰ ਸਿੰਘ ਸ਼ਾਮਿਲ ਹੋਏ | ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ ਮੀਨੂੰ ਭੁੱਟਾ ਵਲੋਂ ਆਏ ਹੋਏ ਮੁੱਖ ਮਹਿਮਾਨ ਦਾ ਡਿਸਟਿ੍ਕ ਡਿਪਟੀ ਗਵਰਨਰ ਐਮ.ਜੇ.ਐਫ ਲਾਇਨ ਸੁਖਜਿੰਦਰ ਸਿੰਘ ਅਤੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਕੁਲਦੀਪ ਸਿੰਘ ਰਾਣਾ ਦਾ ਸਮੂਹ ਲਾਇਨ ਮੈਂਬਰਾਂ ਨਾਲ ਮਿਲਕੇ ਕੇ ਸਵਾਗਤ ਕੀਤਾ ਗਿਆ | ਇੰਟਰਨੈਸ਼ਨਲ ਗੋਲਡ ਮੈਡਲਿਸਟ ਕੁਲਦੀਪ ਸਿੰਘ ਰਾਣਾ ਵਲੋਂ ਸਰੀਰ ਨੂੰ ਫਿਟ ਰੱਖਣ ਲਈ ਕਸਰਤ ਅਤੇ ਖਾਣ ਪੀਣ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ | ਪ੍ਰਧਾਨ ਮੀਨੂੰ ਭੁੱਟਾ ਵਲੋਂ ਨਵੇਂ ਬਣੇ ਲਾਇਨ ਮੈਂਬਰ ਲਾਇਨ ਮੋਹਿਤ ਦਾ ਮੁੱਖ ਮਹਿਮਾਨ ਜ਼ੋਨ ਚੇਅਰਮੈਨ ਲਾਇਨ ਧਰਮਿੰਦਰ ਸਿੰਘ ਵਲੋਂ ਐਵਾਰਡ ਪਿਨ ਨਾਲ ਸਨਮਾਨ ਕਰਵਾਇਆ ਗਿਆ | ਮੀਨੂੰ ਭੁੱਟਾ ਵਲੋਂ ੈੱਸਿਆ ਕਿ 11 ਮਾਰਚ ਨੂੰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਕਲੱਬ ਮੈਂਬਰ ਤਨਵੀਰ ਸਿੰਘ, ਡਾ. ਗੁਰਮੀਤ ਸਿੰਘ, ਪਿ੍ਅੰਕਾ ਕਲਸੀ, ਮੋਹਿਤ, ਵਿਕਾਸ ਚੋਪੜਾ, ਅਮਰਜੀਤ ਸਿੰਘ ਨਾਗਰਾ ਦੇ ਸਹਿਯੋਗ ਨਾਲ ਅਤੇ ਨਰਪਿੰਦਰ ਸਿੰਘ ਅਮਰੀਕਾ, ਅਮਨਦੀਪ ਕੌਰ ਅਮਰੀਕਾ, ਰਜੇਸ਼ ਕੁਮਾਰ ਕੈਨੇਡਾ ਅਤੇ ਲਾਇਨਜ਼ ਆਈ ਹਸਪਤਾਲ ਆਦਮਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ, ਸ਼ਰੀਰ ਦੀਆਂ ਸਾਰੀਆਂ ਬਿਮਾਰੀਆਂ ਦਾ ਫ੍ਰੀ ਚੈੱਕਅਪ ਅਤੇ ਫ੍ਰੀ ਅਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ | ਕੈਂਪ ਦੌਰਾਨ ਡਾ. ਅਮੀਤੋਜ ਸਿੰਘ ਵਲੋਂ ਅੱਖਾਂ ਦੇ ਅਪ੍ਰੇਸ਼ਨ ਕੀਤੇ ਜਾਣਗੇ, ਡਾ. ਦੇਸ ਰਾਜ ਵਲੋਂ ਮਰੀਜਾਂ ਦੀ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ | ਕਲੱਬ ਦੇ ਸਮੂਹ ਲਾਇਨ ਮੈਂਬਰਾਂ ਵਲੋਂ ਕਲੱਬ ਦੇ ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਅਮਰੀਕਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਅਤੇ ਪ੍ਰਧਾਨ ਲਾਇਨ ਮੀਨੂੰ ਭੁੱਟਾ ਵਲੋਂ ਜਨਮ ਦਿਨ ਨੂੰ ਮੁੱਖ ਰਖਦੇ ਹੋਏ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਨੂੰ 20 ਕੰਬਲ ਭੇਟ ਕੀਤੇ |
ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਦੂਰ ਰਹਿ ਕੇ ਜ਼ਿੰਦਗੀ ਹੀਰਾ ਬਣਾ ਸਕਦੀ-ਬਾਬਾ ਜਸਦੀਪ ਸਿੰਘ ਅਗਲੀ ਖ਼ਬਰ ਕੁਸ਼ਤੀ ਚੈਂਪੀਅਨਸ਼ਿਪ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰਾਪਤ ਕੀਤਾ ਤੀਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।