26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੰਡਿਤ ਸੁਭਾਸ਼ ਸ਼ਰਮਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 28-02-2026
ਕਾਠਗੜ੍ਹ, 27 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਸਨਾਤਨ ਸਭਾ ਕਾਠਗੜ੍ਹ ਦੇ ਪ੍ਰਧਾਨ ਅਤੇ ਵਿਦਵਾਨ ਪੰਡਿਤ ਸੁਭਾਸ਼ ਸ਼ਰਮਾ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਸ਼ੀਤਲਾ ਮਾਤਾ ਮੰਦਰ ਕਾਠਗੜ੍ਹ ਵਿਖੇ ਗਰੁੱੜ ਪੁਰਾਣ ਪਾਠ ਦੇ ਭੋਗ ਪਾਏ ਗਏ | ਉਪਰੰਤ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ, ਜਿਸ ਵਿੱਚ 'ਆਪ' ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ, ਭਾਜਪਾ ਆਗੂ ਅਸ਼ੋਕ ਬਾਂਠ, ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਪ੍ਰਧਾਨ ਵਰਿੰਦਰ ਕੌਰ ਥਾਂਦੀ, ਮਾਸਟਰ ਚਮਨ ਲਾਲ, ਸੇਵਾਦਾਰ ਸਾਂਈ ਕਾਲੇਸ਼ਾਹ, ਸੁਭਾਸ਼ ਆਨੰਦ, ਕਾਮਰੇਡ ਅਵਤਾਰ ਸਿੰਘ ਤਾਰੀ, ਕਾਮਰੇਡ ਪਰਮਿੰਦਰ ਮੇਨਕਾ, ਐਡਵੋਕੇਟ ਪੁਛਪ ਰਾਣਾ ਆਦਿ ਆਗੂਆਂ ਨੇ ਪੰਡਿਤ ਸੁਭਾਸ਼ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਪੰਡਿਤ ਜੀ ਦੇ ਸੰਸਾਰ 'ਚੋਂ ਤੁਰ ਜਾਣ ਕਾਰਨ ਕੇਵਲ ਇੱਕ ਪਰਿਵਾਰ ਜਾ ਪਿੰਡ ਨੂੰ ਹੀ ਨਹੀਂ ਬਲਕੇ ਸਮੁੱਚੇ ਇਲਾਕੇ ਨੂੰ ਕਦੀ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ | ਇਸ ਸਮੇਂ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ, ਕਾਬਲ ਚੇਚੀ ਕਾਠਗੜ੍ਹ, ਸਤੀਸ਼ ਸ਼ਰਮਾ, ਸੋਰਵ ਸ਼ਰਮਾ, ਪ੍ਰਵੀਨ ਕੁਮਾਰ, ਭਾਜਪਾ ਆਗੂ ਸੁਭਾਸ਼ ਬਾਂਠ, ਸੁਭਾਸ਼ ਆਨੰਦ, ਪਿ੍ੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਵਿਜੇ ਕੁਮਾਰ ਸ਼ਰਮਾ ਰੋਪੜ, ਡਾ. ਬਲਦੇਵ ਸਿੰਘ ਪਨੇਸਰ, ਪ੍ਰੋਫੈਸਰ ਨਰਿੰਦਰ ਭੂੰਬਲਾ, ਬਾਬਾ ਲਖਵਿੰਦਰ ਸਿੰਘ ਕਾਠਗੜ੍ਹ, ਡਾ. ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ ਕਾਠਗੜ੍ਹ, ਅਵਤਾਰ ਸਿੰਘ ਤਾਰੀ, ਨਿਰਮਲ ਸਿੰਘ ਜੰਡੀ, ਹਰਪਾਲ ਸਿੰਘ ਮੱਕੋਂਵਾਲ, ਪ੍ਰੇਮ ਸਿੰਘ ਸਾਬਕਾ ਸਰਪੰਚ ਮੱਤੋਂ, ਮਿੰਟੂ ਆਨੰਦ, ਸੁਖਵਿੰਦਰ ਸਿੰਘ ਬਾਜਵਾ ਨੰਬਰਦਾਰ, ਮਾਸਟਰ ਸ਼ੇਰ ਜੰਗ ਬਹਾਦਰ, ਗੁਰਦਿਆਲ ਸਿੰਘ ਪੰਨੂੰ, ਨਰੇਸ਼ ਕੁਮਾਰ, ਹੈਪੀ ਰਾਣਾ, ਰਾਮ ਕੁਮਾਰ ਸ਼ਰਮਾ, ਡਾ. ਰਕੇਸ਼ ਜੋਸ਼ੀ, ਰਾਜ ਕੁਮਾਰ ਆਨੰਦ, ਕਮਲਦੀਪ ਸ਼ਰਮਾ, ਵਰਿੰਦਰ ਕੌਰ ਥਾਂਦੀ, ਰਛਪਾਲ ਸਿੰਘ ਥਾਂਦੀ, ਪੰਕਜ ਕੁਮਾਰ ਜ਼ਿਲ੍ਹਾ ਪ੍ਰਧਾਨ ਭਾਜਪਾ ਯੁਵਾ ਮੋਰਚਾ, ਨੰਦ ਕਿਸ਼ੋਰ ਭਾਜਪਾ ਜ਼ਿਲ੍ਹਾ ਵਾਈਸ ਪ੍ਰਧਾਨ, ਰਾਜੀਵ ਆਨੰਦ, ਰਵਿੰਦਰ ਸੂਰਾਪੁਰੀ, ਵਿਜੇ ਭਾਰਦਵਾਜ ਤੇ ਹੋਰ ਸੈਂਕੜੇ ਮਿੱਤਰ-ਦੋਸਤ, ਸਬੰਧੀ ਅਤੇ ਰਿਸ਼ਤੇਦਾਰ ਅਤਿੰਮ ਅਰਦਾਸ ਸ਼ਾਮਿਲ ਹੋਏ |
ਪਿਛਲੀ ਖ਼ਬਰ ਬਲਾਚੌਰ ਵਿਖੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਗੇਟ ਰੈਲੀ ਅਗਲੀ ਖ਼ਬਰ ਰਾਜਨੀਤੀ 'ਚ ਪੁਲਿਸ ਤੇ ਹੋਰ ਏਜੰਸੀਆਂ ਦੀ ਵਰਤੋਂ ਕਾਰਨ ਪੰਜਾਬ ਦਾ ਮਾਹੌਲ ਵਿਗੜ ਰਿਹਾ-ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।