ਨਵਾਂਸ਼ਹਿਰ, 27 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਦੇ ਆਰ.ਕੇ ਆਰੀਆ ਕਾਲਜ ਦੀ ਗਰਾੳਾੂਡ ਵਿਖੇ ਕਿ੍ਕਟ ਦੀ ਟੀਮ ਅੰਡਰ 23 ਲਈ ਟਰਾਇਲ 28 ਫਰਵਰੀ ਦਿਨ ਸਨਿਚਰਵਾਰ ਨੂੰ ਲਏ ਜਾ ਰਹੇ ਹਨ | ਜਿਸ ਦੀ ਰਿਪੋਰਟਿੰਗ ਦਾ ਸਮਾਂ ਬਾਅਦ ਦੁਪਹਿਰ 2 ਵਜੇ ਆਰ.ਕੇ ਆਰੀਆ ਕਾਲਜ ਦਾ ਰਹੇਗਾ | ਪ੍ਰਬੰਧਕੀ ਕਮੇਟੀ ਦੇ ਮੈਂਬਰ ਐਡਵੋਕੇਟ ਰਾਕੇਸ਼ ਜੋਸ਼ੀ ਨੇ ਦੱਸਿਆ ਕਿ 23 ਸਾਲ ਤੋਂ ਘੱਟ ਉਮਰ ਦੇ ਪੁਰਸ਼ਾਂ ਲਈ ਉਮਰ ਕਟੌਤੀ 1 ਸਤੰਬਰ 2003 ਨੂੰ ਜਾਂ ਇਸ ਤੋਂ ਬਾਅਦ ਜਨਮ ਖਿਡਾਰੀ ਮੰਨੀ ਜਾਵੇਗੀ | ਟਰਾਇਲ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਡਿਜੀਟਲ ਜਨਮ ਸਰਟੀਫਿਕੇਟ, ਆਧਾਰ ਕਾਰਡ, ਪਿਛਲਾ 3 ਸਾਲ ਦਾ ਸਿੱਖਿਆ ਸਬੂਤ, ਰਿਹਾਇਸ਼ੀ ਸਬੂਤ ਲਈ ਪਾਸਪੋਰਟ ਜਾਂ ਵੋਟਰ ਕਾਰਡ 1 ਸਾਲ ਪੁਰਾਣਾ ਹੋਣਾ ਨੂੰ ਜਾਰੀ ਕਰਨ ਦੀ ਮਿਤੀ 1 ਸਤੰਬਰ 2025 ਨੂੰ ਜਾਂ ਇਸ ਤੋਂ ਪਹਿਲਾਂ ਦੀ ਹੋਵੇ ਮੰਨਿਆ ਜਾਵੇਗਾ | ਨੌਕਰੀ ਦੇ ਮਾਮਲੇ 'ਚ ਨਿਯੁਕਤੀ ਪੱਤਰ ਅਤੇ ਪਿਛਲੇ 1 ਸਾਲ ਦੀ ਬੈਂਕ ਸਟੇਟਮੈਂਟ ਵੀ ਨਾਲ ਲਿਆਂਦੀ ਜਾਵੇ |