ਬਹਿਰਾਮ, 27 ਫਰਵਰੀ (ਨਛੱਤਰ ਸਿੰਘ ਬਹਿਰਾਮ)-ਰੌਜ਼ਾ ਸ਼ਰੀਫ਼ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦਰਬਾਰ ਕਟਾਰੀਆਂ ਵਿਖੇ ਜੋੜ ਮੇਲਾ 10 ਤੇ 11 ਮਾਰਚ ਨੂੰ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਸਰਪ੍ਰਸਤੀ 'ਚ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ ਅਮਰਜੀਤ ਕਲਸੀ ਤਲਵੰਡੀ ਜੱਟਾਂ ਅਤੇ ਬੁੱਧ ਰਾਮ ਜੱਖੂ ਬਹਿਰਾਮ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਝੰਡੇ ਦੀ ਰਸਮ, ਚਿਰਾਗ਼ ਅਤੇ ਰਾਤ ਦੀ ਮਹਿਫ਼ਲ ਲੱਗੇਗੀ ਅਤੇ 11 ਮਾਰਚ ਨੂੰ ਨਾਮਵਰ ਕਲਾਕਾਰਾਂ ਦੀ ਸਟੇਜ ਸਜੇਗੀ ਉਪਰੰਤ ਵਿਸ਼ਾਲ ਭੰਡਾਰਾ ਵਰਤੇਗਾ |