26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪ੍ਰਾਇਮਰੀ ਸਕੂਲ ਰੈਲਮਾਜਰਾ ਦੀ ਡਿਗੀ ਚਾਰਦਿਵਾਰੀ ਦਾ ਨਹੀਂ ਕਰਵਾਇਆ ਜਾ ਰਿਹਾ ਨਿਰਮਾਣ

ਅਜੀਤ ਡੈਸਕ 28-02-2026
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੈਲਮਾਜਰਾ ਦੀ ਡਿੱਗੀ ਹੋਈ ਚਾਰਦਿਵਾਰੀ ਅਤੇ ਮੁੱਖ ਗੇਟ ਅੱਗੇ ਪੁੱਟੇ ਗਏ ਟੋਏ | ਤਸਵੀਰ : ਕਲੇਰ



ਕਾਠਗੜ੍ਹ, 27 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜੇ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੈਲਮਾਜਰਾ ਦੀ ਬੀਤੀ ਬਰਸਾਤ ਦੌਰਾਨ ਭਾਰੀ ਪਾਣੀ ਆਉਣ ਕਾਰਨ ਡਿੱਗੀ ਚਾਰਦਿਵਾਰੀ ਦੇ ਨਾ ਬਣਨ ਕਰਕੇ ਜਿੱਥੇ ਸਕੂਲ 'ਚ ਬੇਸਹਾਰਾ ਪਸ਼ੂਆਂ ਦੇ ਆਉਣ ਨਾਲ ਸਕੂਲ 'ਚ ਨੁਕਸਾਨ ਕਰਦੇ ਹਨ | ਉੱਥੇ ਹੀ ਸਕੂਲ ਵਿੱਚ ਚੋਰੀ ਆਦਿ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ | ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿਛਲੀਆਂ ਬਰਸਾਤਾਂ ਦੌਰਾਨ ਹਲਕੇ 'ਚ ਪਏ ਭਾਰੀ ਮੀਂਹ ਕਾਰਨ ਪਿੰਡ ਰੈਲ ਮਾਜਰਾ 'ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਚਾਰਦਿਵਾਰੀ ਡਿੱਗ ਗਈ ਸੀ | ਜਿਸ ਨੂੰ ਅਜੇ ਤੱਕ ਨਾ ਬਣਾਏ ਜਾਣ ਕਾਰਨ ਸਕੂਲ 'ਚ ਬੇਸਹਾਰਾ ਪਸ਼ੂ ਘੁੰਮਦੇ ਰਹਿੰਦੇ ਹਨ | ਇਸ ਤੋਂ ਇਲਾਵਾ ਚਾਰ ਦਿਵਾਰੀ ਨਾ ਹੋਣ ਕਰਕੇ ਸਕੂਲ ਵਿੱਚ ਮਿਡ-ਡੇ-ਮੀਲ ਵੀ ਖੁੱਲ੍ਹੇਆਮ ਹੀ ਬਣਾਉਣਾ ਪੈ ਰਿਹਾ ਹੈ ਭਾਵੇਂ ਬਾਹਰੋਂ ਕੋਈ ਜਾਨਵਰ ਹੀ ਆ ਕੇ ਖਾਣੇ ਨੂੰ ਮੂੰਹ ਲਗਾ ਜਾਵੇ | ਇਸ ਤੋਂ ਇਲਾਵਾ ਚਾਰਦਿਵਾਰੀ ਨਾ ਬਣਨ ਕਰਕੇ ਸਕੂਲ ਵਿੱਚ ਚੋਰੀ ਆਦਿ ਦਾ ਡਰ ਵੀ ਰਹਿੰਦਾ | ਭਾਵੇਂ ਸਕੂਲ ਦੀ ਚਾਰਦਿਵਾਰੀ ਨੂੰ ਡਿੱਗੇ 7-8 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪ੍ਰੰਤੂ ਇਸ ਨੂੰ ਦੁਬਾਰਾ ਬਣਾਉਣ ਲਈ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ | ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਉਕਤ ਸਕੂਲ ਦੀ ਡਿੱਗੀ ਚਾਰਦਿਵਾਰੀ ਨੂੰ ਪਹਿਲ ਦੇ ਅਧਾਰ 'ਤੇ ਬਣਾਇਆ ਜਾਵੇ ਤਾਂ ਜੋ ਸਕੂਲ ਸੁਰੱਖਿਅਤ ਹੋ ਸਕੇ |
ਸਕੂਲ ਅੱਗੇ ਪੁੱਟੇ ਟੋਏ ਬਣ ਸਕਦੇ ਹਾਦਸੇ ਦਾ ਕਾਰਨ
ਦੂਜੇ ਪਾਸੇ ਉਕਤ ਸਕੂਲ ਦੇ ਮੁੱਖ ਗੇਟ ਦੇ ਬਿਲਕੁਲ ਅੱਗੇ ਬੀਤੇ ਡੇਢ ਦੋ ਮਹੀਨੇ ਤੋਂ 2 ਟੋਏ ਪੁੱਟੇ ਗਏ ਹਨ ਜਿਨ੍ਹਾਂ 'ਚ ਅਚਾਨਕ ਬੱਚੇ ਡਿੱਗ ਕੇ ਸੱਟਾਂ ਵੀ ਲਵਾ ਸਕਦੇ ਹਨ | ਲੋਕਾਂ ਦੀ ਮੰਗ ਹੈ ਕਿ ਇਹ ਟੋਏ ਜਿਸ ਕੰਮ ਲਈ ਵੀ ਪੁੱਟੇ ਗਏ ਹਨ ਉਸ ਨੂੰ ਜਲਦੀ ਤੋਂ ਜਲਦੀ ਕਰਵਾ ਕੇ ਟੋਇਆਂ ਨੂੰ ਭਰਿਆ ਜਾਵੇ ਤਾਂ ਜੋ ਕਿਸੇ ਬੱਚੇ ਨਾਲ ਕੋਈ ਹਾਦਸਾ ਨਾ ਵਾਪਰ ਸਕੇ |

ਪਿਛਲੀ ਖ਼ਬਰ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਹੋਲੇ ਮਹੱਲੇ ਮੌਕੇ ਹਰੋ ਦਾ ਪੋਅ ਲਾਗੇ ਲੰਗਰ ਸ਼ੁਰੂ ਅਗਲੀ ਖ਼ਬਰ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ਯਾਦ 'ਚ ਮੇਲਾ 10 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।