26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਕਾਂਗਰਸ ਵਲੋਂ ਅੱਜ ਦੀ ਬਰਨਾਲਾ ਰੈਲੀ 'ਚ ਸ਼ਾਮਿਲ ਹੋਣ ਸੰਬੰਧੀ ਬੰਗਾ 'ਚ ਮੀਟਿੰਗ

ਅਜੀਤ ਡੈਸਕ 28-02-2026
ਬੰਗਾ, 27 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਕਾਂਗਰਸ ਕਮੇਟੀ ਪੰਜਾਬ ਵਲੋਂ 28 ਫਰਵਰੀ ਨੂੰ ਪੰਜਾਬ ਦੇ ਸ਼ਹਿਰ ਬਰਨਾਲਾ 'ਚ ਕੀਤੀ ਜਾ ਰਹੀ ਮਹਾਂ ਰੈਲੀ 'ਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਲਈ ਬਲਾਕ ਕਾਂਗਰਸ ਬੰਗਾ ਦੀ ਮੀਟਿੰਗ ਸਾਬਕਾ ਵਿਧਾਇਕ ਬੰਗਾ ਸਵ: ਤਰਲੋਚਨ ਸਿੰਘ ਸੂੰਢ ਦੇ ਘਰ ਬੰਗਾ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਮੈਡਮ ਮੀਨਾ ਸੂੰਢ ਨੇ ਕੀਤੀ | ਮੀਟਿੰਗ 'ਚ ਬਰਨਾਲਾ ਵਿਖੇ ਹੋ ਰਹੀ ਰੈਲੀ 'ਚ ਸ਼ਾਮਿਲ ਹੋਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ | ਸ੍ਰੀਮਤੀ ਮੀਨਾ ਸੰੂਢ ਨੇ ਦੱਸਿਆ ਕਿ ਬਰਨਾਲਾ ਵਿਖੇ ਹੋ ਰਹੀ ਮਹਾਂ ਰੈਲੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸੰਬੋਧਨ ਕਰਨਗੇ | ਰਾਹੁਲ ਗਾਂਧੀ ਦੀ ਇਹ ਪੰਜਾਬ ਫੇਰੀ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਉਭਾਰਨ ਲਈ ਬਹੁਤ ਅਹਿਮ ਹੈ | ਇਸ ਮੀਟਿੰਗ ਨੂੰ ਸੀਨੀਅਰ ਕਾਂਗਰਸੀ ਹੁਸਨ ਲਾਲ ਘੁੰਮਣ, ਕੁਲਵਰਨ ਸਿੰਘ ਗਿੱਲ ਥਾਂਦੀਆਂ ਬਲਾਕ ਪ੍ਰਧਾਨ, ਰਜਿੰਦਰ ਸ਼ਰਮਾ ਵਾਇਸ ਪ੍ਰਧਾਨ ਜ਼ਿਲ੍ਹਾ ਕਾਂਗਰਸ, ਹਰਬੰਤ ਸਿੰਘ ਮਕਸੂਦਪੁਰ ਚੇਅਰਮੈਨ, ਰਾਮਦਾਸ ਸਿੰਘ ਬਲਾਕ ਪ੍ਰਧਾਨ, ਰੇਸ਼ਮ ਸਿੰਘ ਘੁੰਮਣ, ਜਸਵਿੰਦਰ ਸਿੰਘ, ਮੋਨੂੰ, ਮੱਖਣ ਰਾਮ ਜਨਰਲ ਸਕੱਤਰ, ਰੂਪ ਲਾਲ ਚੇਤਾ, ਬਚਿੱਤਰ ਸਿੰਘ, ਧਰਮਪਾਲ ਸੂੰਢ, ਅਮਰਜੀਤ ਕਲਸੀ ਪ੍ਰਧਾਨ ਸੇਵਾ ਦਲ, ਗਿਆਨ ਚੰਦ ਚੱਕ ਮੰਡੇਰ, ਪਰਵਿੰਦਰ ਕੁਮਾਰ, ਤਰਸੇਮ ਸਿੰਘ ਕੁਲਥਮ, ਬਲਵੀਰ ਬੰਗਾ, ਠੇਕੇਦਾਰ ਸੁਰਿੰਦਰ ਕੁਮਾਰ, ਤਰਸੇਮ ਸਿੰਘ ਕੁਲਥਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੱਲੀ-ਝਿੱਕੀ ਦੇ ਸਵ: ਅਜੀਤ ਸਿੰਘ ਖੇਡ ਸਟੇਡੀਅਮ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਮੈਚਾਂ ਦੇ ਮੁਕਾਬਲੇ ਰਹੇ ਰੁ... ਅਗਲੀ ਖ਼ਬਰ ਔਰਤਾਂ ਅਤੇ ਬੱਚਿਆਂ ਲਈ ਲਗਾਇਆ ਜ਼ਿਲ੍ਹਾ ਪੱਧਰੀ ਸਿਹਤ ਸੁਰੱਖਿਆ ਅਤੇ ਰੁਜ਼ਗਾਰ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।