26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੱਲੀ-ਝਿੱਕੀ ਦੇ ਸਵ: ਅਜੀਤ ਸਿੰਘ ਖੇਡ ਸਟੇਡੀਅਮ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਮੈਚਾਂ ਦੇ ਮੁਕਾਬਲੇ ਰਹੇ ਰੁਮਾਂਚਕ

ਅਜੀਤ ਡੈਸਕ 28-02-2026
ਬੰਗਾ, 27 ਫਰਵਰੀ (ਕੁਲਦੀਪ ਸਿੰਘ ਪਾਬਲਾ) - ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪੱਲੀ-ਝਿੱਕੀ ਵਿਖੇ ਦਿਹਾਤੀ ਸਪੋਰਟਸ ਕਲੱਬ ਪੱਲੀ-ਝਿੱਕੀ ਕਮੇਟੀ ਵੱਲੋਂ ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਨੌਜਵਾਨ ਸਭਾ ਅਤੇ ਸਮੂਹ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਸਵ: ਅਜੀਤ ਸਿੰਘ ਬਡਵਾਲ ਖੇਡ ਸਟੇਡੀਅਮ ਵਿੱਚ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਦੇ ਮੁਕਾਬਲਿਆਂ 'ਚ ਗੋਬਿੰਦਪੁਰ ਅਤੇ ਮੁਕੰਦਪੁਰ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਕਰਵਾਇਆ ਗਿਆ | ਜਿਸ ਵਿੱਚ ਗੋਬਿੰਦਪੁਰ ਦੀ ਟੀਮ ਨੇ ਮੁਕੰਦਪੁਰ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਡਘਾਮ ਅਤੇ ਸੜੋਆ ਦੇ ਵਿਚਕਾਰ ਮੁਕਾਬਲਾ ਕਰਵਾਇਆ ਗਿਆ | ਇਸ ਵਿੱਚ ਡਘਾਮ ਨੂੰ ਹਰਾ ਕੇ ਸੜੋਆ ਨੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਤੀਜਾ ਮੈਚ ਲਧਾਣਾ ਉੱਚਾ ਅਤੇ ਮੰਗੂਵਾਲ ਵਿਚਕਾਰ ਬੜਾ ਜ਼ਬਰਦਸਤ ਮੁਕਾਬਲਾ ਹੋਇਆ | ਜਿਸ ਵਿੱਚ ਲਧਾਣਾ ਉੱਚਾ ਦੀ ਟੀਮ ਨੇ ਮੰਗੂਵਾਲ ਦੀ ਟੀਮ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਚੌਥਾ ਮੈਚ ਮੂਸਾਪੁਰ ਅਤੇ ਨੌਰਾ ਵਿਚਕਾਰ ਹੋਇਆ | ਜਿਸ ਵਿੱਚ ਮੂਸਾਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਅਤੇ ਪੰਜਵਾਂ ਮੈਚ ਚੂਹੜਪੁਰ ਅਤੇ ਗੋਬਿੰਦਪੁਰ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਚੂਹੜਪੁਰ ਦੀ ਟੀਮ ਨੇ ਗੋਬਿੰਦਪੁਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਛੇਵੇਂ ਮੈਚ ਵਿੱਚ ਪੱਲੀ ਝਿੱਕੀ ਅਤੇ ਉਸਮਾਨਪੁਰ ਦੀਆਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਵਿੱਚ ਪੱਲੀ ਝਿੱਕੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਇਸ ਦੌਰਾਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਦਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਬਲਕਾਰ ਸਿੰਘ, ਗੁਰਬਚਨ ਸਿੰਘ ਪਾਬਲਾ ਮੰਡੀਲਾ, ਪਰਦੀਪ ਸਿੰਘ ਦੀਪਾ ਯੂ. ਐਸ. ਏ, ਸਰੂਪ ਸਿੰਘ ਇਟਲੀ, ਜਸਵੀਰ ਸਿੰਘ ਯੂ. ਐਸ. ਏ, ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਸਿੱਖ ਨੈਸ਼ਨਲ ਕਾਲਜ ਬੰਗਾ, ਜਸਵੰਤ ਸਿੰਘ ਪੱਲੀ ਝਿੱਕੀ ਯੂ. ਐਸ. ਏ, ਮੱਖਣ ਸਿੰਘ ਇਟਲੀ ਪੱਲੀ ਉੱਚੀ, ਹਰਮਿੰਦਰ ਸਿੰਘ ਆਸਟਰੇਲੀਆ, ਚਰਨਜੀਤ ਸਿੰਘ ਲਾਡੀ ਭਾਈਆਂ ਦੀ ਹੱਟੀ ਗੜ੍ਹਸ਼ੰਕਰ ਵਾਲੇ, ਮਾ: ਰਾਮ ਕਿ੍ਸ਼ਨ ਪੱਲੀ ਝਿੱਕੀ, ਭਗੀਰਥ ਰਾਮ ਸਾਹਿਲ ਸਟੂਡੀਓ, ਭੁਪਿੰਦਰ ਸਿੰਘ ਪਾਬਲਾ ਪੇਂਟਰ, ਕਿਰਪਾਲ ਸਿੰਘ ਮੰਡੀਲਾ, ਜਰਨੈਲ ਸਿੰਘ ਇਟਲੀ, ਅਮਨ ਬਡਵਾਲ, ਮਨਜਿੰਦਰ ਸਿੰਘ ਪਾਬਲਾ ਇੰਚਾਰਜ, ਤਰਸੇਮ ਰਾਮ ਪੰਚ, ਪਰਮਜੀਤ ਸਿੰਘ ਖਾਲਸਾ, ਰਾਮ ਸਿੰਘ ਲਾਲੂ, ਬਾਬਾ ਬਲਦੇਵ ਸਿੰਘ ਪਾਬਲਾ, ਗਗਨਦੀਪ ਸਿੰਘ ਯੋਯੋ, ਬਲਵੀਰ ਰਾਮ ਪੰਚ, ਜੱਸੀ ਸਪੇਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਦਾਲਤ ਵਲੋਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕੀਤੇ ਜਾਣ 'ਤੇ 'ਆਪ' ਆਗੂਆਂ ਨੇ ਲੱਡੂ ਵੰਡ ਮਨਾਈ ਖੁਸ਼... ਅਗਲੀ ਖ਼ਬਰ ਕਾਂਗਰਸ ਵਲੋਂ ਅੱਜ ਦੀ ਬਰਨਾਲਾ ਰੈਲੀ 'ਚ ਸ਼ਾਮਿਲ ਹੋਣ ਸੰਬੰਧੀ ਬੰਗਾ 'ਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।